ਬਿੱਗ ਬੀ ਨੇ ਪਾਰਥੇਨਨ ’ਚ ਖ਼ਰੀਦੀ 31ਵੀਂ ਮੰਜ਼ਿਲ, ‘ਜਲਸਾ’ ਤੋਂ ਬਾਅਦ ਹੁਣ ਇਹ ਹੋਵੇਗਾ ਬੱਚਨ ਪਰਿਵਾਰ ਦਾ ਨਵਾਂ ਘਰ!

Monday, Sep 19, 2022 - 02:14 PM (IST)

ਬਿੱਗ ਬੀ ਨੇ ਪਾਰਥੇਨਨ ’ਚ ਖ਼ਰੀਦੀ 31ਵੀਂ ਮੰਜ਼ਿਲ, ‘ਜਲਸਾ’ ਤੋਂ ਬਾਅਦ ਹੁਣ ਇਹ ਹੋਵੇਗਾ ਬੱਚਨ ਪਰਿਵਾਰ ਦਾ ਨਵਾਂ ਘਰ!

ਮੁੰਬਈ: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਅਦਾਕਾਰ ਇਕ ਹੋਰ ਘਰ ਦੇ ਮਾਲਕ ਬਣ ਗਏ ਹਨ। ਅਮਿਤਾਭ ਬੱਚਨ ਨੇ ਮੁੰਬਈ ’ਚ 12000 ਵਰਗ ਫੁੱਟ ’ਚ ਫ਼ੈਲੇ ਪਾਰਥੇਨਨ ਦੀ 31ਵੀਂ ਮੰਜ਼ਿਲ ਖ਼ਰੀਦੀ ਹੈ। ਇਸ ਖ਼ਬਰ ਤੋਂ ਬਾਅਦ ਮੁੰਬਈ ਦੇ ਬੰਗਲਾ ਇਲਾਕੇ ’ਚ ਚਰਚਾ ਸ਼ੁਰੂ ਹੋ ਗਈ ਕਿ ਅਮਿਤਾਭ ਬੱਚਨ ਹੁਣ ਇੱਥੇ ਰਹਿਣਗੇ ਪਰ ਦੱਸ ਦੇਈਏ ਕਿ ਅਦਾਕਾਰ ਇਸ ਸ਼ਾਨਦਾਰ ਨਵੀਂ ਜਗ੍ਹਾ ’ਤੇ ਨਹੀਂ ਰਹਿਣਗੇ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਕੈਫ਼ ਨਾਲ ਨਜ਼ਰ ਆਉਣਗੇ ਵਿਜੇ ਸੇਤੂਪਤੀ, ਦੇਖੋ ਸ਼ੂਟਿੰਗ ਦੀਆਂ ਤਸਵੀਰਾਂ

ਉਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਇਸ ਬਾਰੇ ਕਿਹਾ ਕਿ ‘ਅਮਿਤਾਭ ਬੱਚਨ ਨੇ ਇਸ ਨੂੰ ਨਿਵੇਸ਼ ਲਈ ਖ਼ਰੀਦਿਆ ਹੈ।’ ਇਹ ਖ਼ਬਰ ਪਾਰਥੇਨਨ ’ਚ ਰਹਿਣ ਵਾਲੇ ਲੋਕਾਂ ਦੇ ਦਿਲਾਂ ਨੂੰ ਤੋੜ ਸਕਦੀ ਹੈ ਜੋ ਅਦਾਕਾਰ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

PunjabKesari

ਅਮਿਤਾਭ ਬੱਚਨ ਦੇ ਮੁੰਬਈ ’ਚ ਪਹਿਲਾਂ ਹੀ 5 ਬੰਗਲੇ ਹਨ। ਉਹ 10 ਹਜ਼ਾਰ ਵਰਗ ਫੁੱਟ ’ਚ ਫ਼ੈਲੇ ‘ਜਲਸਾ’ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇਸ ਦੇ ਨਾਲ ਉਨ੍ਹਾਂ ਦਾ ਬੰਗਲਾ ‘ਪ੍ਰਤੀਕਸ਼ਾ’ ਵੀ ਹੈ, ਜਿੱਥੇ ਉਹ ‘ਜਲਸਾ’ ’ਚ ਸ਼ਿਫਟ ਹੋਣ ਤੋਂ ਪਹਿਲਾਂ ਰਹਿੰਦੇ ਸਨ। ਅਮਿਤਾਭ ਬੱਚਨ ਇੱਥੇ ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ।

ਇਹ ਵੀ ਪੜ੍ਹੋ : ਆਲੀਆ ਪਤੀ ਰਣਬੀਰ ਨਾਲ ਬਾਡੀਗਾਰਡ ਦੇ ਘਰ ਪਹੁੰਚੀ, ਜੋੜੇ ਨੇ ਯੂਸਫ਼ ਇਬਰਾਹਿਮ ਦੇ ਪਰਿਵਾਰ ਨਾਲ ਬਿਤਾਇਆ ਸਮਾਂ

PunjabKesari

ਅਦਾਕਾਰ ਅਮਿਤਾਭ ਬੱਚਨ ਦਾ ਤੀਜਾ ਬੰਗਲਾ ‘ਜਨਕ’ ਵੀ ਹੈ, ਜਿੱਥੇ ਉਸ ਦਾ ਦਫ਼ਤਰ ਹੈ, ਜਦਕਿ ਚੌਥਾ ਬੰਗਲਾ ‘ਵਤਸਾ’ ਹੈ। ਇਸ ਤੋਂ ਇਲਾਵਾ 2013 ’ਚ ਵੀ ਉਨ੍ਹਾਂ ਨੇ ‘ਜਲਸਾ’ ਦੇ ਪਿੱਛੇ ਹੀ 60 ਕਰੋੜ ਰੁਪਏ ਦਾ ਬੰਗਲਾ ਖ਼ਰੀਦਿਆ ਸੀ। ਇੰਨਾ ਹੀ ਨਹੀਂ ਅਦਾਕਾਰ ਨੇ ਪਿਛਲੇ ਸਾਲ ਮਈ ਮਹੀਨੇ ’ਚ 5184 ਵਰਗ ਫੁੱਟ ਦੀ ਜਾਇਦਾਦ ਖ਼ਰੀਦੀ ਹੈ। 


author

Shivani Bassan

Content Editor

Related News