ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ

Saturday, Dec 09, 2023 - 10:57 AM (IST)

ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ)– ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦਾ ਰਿਸ਼ਤਾ ਪਿਛਲੇ ਕੁਝ ਸਮੇਂ ਤੋਂ ਸੁਰਖ਼ੀਆਂ ’ਚ ਹੈ। ਮੀਡੀਆ ’ਚ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਜੋੜੇ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹਾਲਾਂਕਿ ਹਾਲ ਹੀ ’ਚ ਪੂਰੇ ਬੱਚਨ ਪਰਿਵਾਰ ਨੇ ‘ਦਿ ਆਰਚੀਜ਼’ ਦੇ ਪ੍ਰੀਮੀਅਰ ’ਚ ਸ਼ਿਰਕਤ ਕੀਤੀ ਸੀ ਪਰ ਤਸਵੀਰਾਂ ਤੇ ਵੀਡੀਓਜ਼ ’ਚ ਪ੍ਰਸ਼ੰਸਕਾਂ ਨੂੰ ਦੂਰੀਆਂ ਸਾਫ਼ ਨਜ਼ਰ ਆ ਰਹੀਆਂ ਸਨ। ਇਸ ਦੇ ਨਾਲ ਹੀ ਜਦੋਂ ਕੁਝ ਦਿਨ ਪਹਿਲਾਂ ਅਭਿਸ਼ੇਕ ਨੂੰ ਇਕ ਇਵੈਂਟ ’ਚ ਦੇਖਿਆ ਗਿਆ ਸੀ ਤਾਂ ਉਸ ਦੇ ਹੱਥਾਂ ’ਚੋਂ ਵਿਆਹ ਦੀ ਮੁੰਦਰੀ ਗਾਇਬ ਸੀ ਤੇ ਜਦੋਂ ਹਾਲ ਹੀ ’ਚ ਐਸ਼ਰਿਆ ਨੂੰ ਦੇਖਿਆ ਗਿਆ ਸੀ ਤਾਂ ਉਸ ਦੇ ਹੱਥਾਂ ’ਚੋਂ ਵੀ ਅੰਗੂਠੀ ਗਾਇਬ ਸੀ, ਜਿਸ ਨੇ ਕਈ ਸਵਾਲ ਖੜ੍ਹੇ ਕੀਤੇ ਸਨ। ਇਸ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੰਨਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਐਸ਼ਵਰਿਆ ਰਾਏ ਬੱਚਨ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ–

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

ਕੀ ਬਿੱਗ ਬੀ ਨੇ ਸੱਚਮੁੱਚ ਆਪਣੀ ਨੂੰਹ ਨੂੰ ਕੀਤਾ ਅਨਫਾਲੋਅ?
ਅਮਿਤਾਭ ਬੱਚਨ ਉਨ੍ਹਾਂ ਸਿਤਾਰਿਆਂ ’ਚੋਂ ਇਕ ਹਨ, ਜੋ ਸੋਸ਼ਲ ਮੀਡੀਆ ’ਤੇ ਖ਼ੂਬ ਪੋਸਟ ਕਰਦੇ ਹਨ। ਬਿੱਗ ਬੀ ਆਪਣੀਆਂ ਕਵਿਤਾਵਾਂ, ਬਲਾਗਸ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਦੀਆਂ ਤਸਵੀਰਾਂ ਵੀ ਪੋਸਟ ਕਰਦੇ ਰਹਿੰਦੇ ਹਨ। ਬਿੱਗ ਬੀ ਦੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ 36.3 ਮਿਲੀਅਨ ਫਾਲੋਅਰਜ਼ ਹਨ। ਹਾਲਾਂਕਿ ਇਸ ਸਮੇਂ ਹਰ ਕਿਸੇ ਦੀਆਂ ਨਜ਼ਰਾਂ ਬੱਚਨ ਦੇ ਸੋਸ਼ਲ ਮੀਡੀਆ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਕਈ ਯੂਜ਼ਰਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੀ ਨੂੰਹ ਐਸ਼ਵਰਿਆ ਰਾਏ ਨੂੰ ਅਨਫਾਲੋਅ ਕਰ ਦਿੱਤਾ ਹੈ। ਹਾਲਾਂਕਿ ਕੁਝ ਦਾ ਕਹਿਣਾ ਹੈ ਕਿ ਸ਼ਾਇਦ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਫਾਲੋਅ ਨਹੀਂ ਕੀਤਾ, ਜਦਕਿ ਕੁਝ ਇਸ ਨੂੰ ਬੇਤੁਕੀ ਗੱਲ ਦੇਖ ਰਹੇ ਹਨ।

ਕੀ ਹੈ ਪੂਰਾ ਸੱਚ?
ਫਿਲਹਾਲ ਐਸ਼ਵਰਿਆ ਰਾਏ ਅਮਿਤਾਭ ਬੱਚਨ ਦੀ ਫਾਲੋਇੰਗ ਲਿਸਟ ’ਚ ਨਹੀਂ ਹੈ ਤੇ ਜੇਕਰ ਤੁਸੀਂ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਦਾ ਅਕਾਊਂਟ ਦੇਖਦੇ ਹੋ ਤਾਂ ਉਹ ਵੀ ਆਪਣੇ ਸਹੁਰੇ ਨੂੰ ਫਾਲੋਅ ਨਹੀਂ ਕਰਦੀ ਹੈ। ਐਸ਼ਵਰਿਆ ਰਾਏ ਵੀ ਆਪਣੇ ਇੰਸਟਾ ’ਤੇ ਸਿਰਫ਼ ਆਪਣੇ ਪਤੀ ਅਭਿਸ਼ੇਕ ਬੱਚਨ ਨੂੰ ਹੀ ਫਾਲੋਅ ਕਰਦੀ ਹੈ। ਅਜਿਹੇ ’ਚ ਸੱਚਾਈ ਕੀ ਹੈ ਇਹ ਕਹਿਣਾ ਮੁਸ਼ਕਿਲ ਹੈ ਪਰ ਇਹ ਤਾਂ ਸਭ ਨੂੰ ਪਤਾ ਹੈ ਕਿ ਦੋਵਾਂ ਪਰਿਵਾਰਾਂ ’ਚ ਕੁਝ ਨਾ ਕੁਝ ਚੱਲ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।

PunjabKesari

ਕੀ ਵੱਖ ਹੋਣ ਜਾ ਰਹੇ ਹਨ ਐਸ਼ਵਰਿਆ-ਅਭਿਸ਼ੇਕ?
ਇਹ ਅਸੀਂ ਨਹੀਂ, ਮੀਡੀਆ ’ਚ ਦੱਸਿਆ ਜਾ ਰਿਹਾ ਹੈ ਕਿ ਬੱਚਨ ਪਰਿਵਾਰ ’ਚ ਸਭ ਕੁਝ ਠੀਕ ਨਹੀਂ ਹੈ ਤੇ ਕਾਫ਼ੀ ਸਮੇਂ ਤੋਂ ਤਕਰਾਰ ਚੱਲ ਰਹੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਬੱਚਨ ਪਰਿਵਾਰ ਦੀ ਬਜਾਏ ਆਪਣੀ ਮਾਂ ਦੇ ਘਰ ਜ਼ਿਆਦਾ ਸਮਾਂ ਬਿਤਾ ਰਹੀ ਹੈ। ਹਾਲ ਹੀ ’ਚ ਜਦੋਂ ਐਸ਼ ਦਾ ਜਨਮਦਿਨ ਆਇਆ ਤਾਂ ਨਾ ਤਾਂ ਕੋਈ ਪਾਰਟੀ ਸੀ ਤੇ ਨਾ ਹੀ ਕੋਈ ਬੱਚਨ ਪਰਿਵਾਰ ਐਸ਼ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ। ਇਸ ਦੌਰਾਨ ਐਸ਼ਵਰਿਆ ਨੂੰ ਆਪਣੀ ਧੀ ਤੇ ਮਾਂ ਨਾਲ ਇਕ ਇਵੈਂਟ ’ਚ ਦੇਖਿਆ ਗਿਆ। ਦੂਜੇ ਪਾਸੇ ਹਾਲ ਹੀ ’ਚ ਆਈਆਂ ਖ਼ਬਰਾਂ ’ਚ ਅਮਿਤਾਭ ਬੱਚਨ ਨੇ ਆਪਣੀ ਧੀ ਸ਼ਵੇਤਾ ਨੰਦਾ ਨੂੰ ਆਪਣਾ ਬੰਗਲਾ ‘ਪ੍ਰਤੀਕਸ਼ਾ’ ਤੋਹਫ਼ੇ ਵਜੋਂ ਦਿੱਤਾ ਹੈ। ਅਜਿਹੇ ’ਚ ਇਨ੍ਹਾਂ ਗੱਲਾਂ ਨੇ ਹੋਰ ਤੇਜ਼ੀ ਫੜ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News