ਅਮਿਤਾਭ ਬੱਚਨ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ, ਮਜ਼ੇਦਾਰ ਕੈਪਸ਼ਨ ਨਾਲ ਤਸਵੀਰ ਕੀਤੀ ਸਾਂਝੀ

05/16/2021 11:23:07 AM

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਹਰ ਪਰਿਵਾਰ ਇਸ ਮਹਾਮਾਰੀ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਅਜਿਹੇ ’ਚ ਸੁਰੱਖਿਆ ਲਈ ਵੈਕਸੀਨ ਬਹੁਤ ਜ਼ਰੂਰ ਹੈ। ਇਸ ਲਈ ਇਸ ਮਾਮਲੇ ’ਚ ਬਾਲੀਵੁੱਡ ਸਿਤਾਰੇ ਕਾਫੀ ਜਾਗਰੂਕ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਸਲਮਾਨ ਖ਼ਾਨ ਨੇ ਵੈਕਸੀਨ ਦੀ ਦੂਜੀ ਡੋਜ਼ ਲੈ ਕੇ ਈਦ ਮਨਾਈ ਤਾਂ ਉਥੇ ਹੁਣ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ’ਚ ਹਿਮਾਂਸ਼ੀ ਤੇ ਆਸਿਮ ਨੇ ਮਨਾਈ ਈਦ, ਤਸਵੀਰਾਂ ਵਾਇਰਲ

ਇਸ ਗੱਲ ਦੀ ਜਾਣਕਾਰੀ ਖ਼ੁਦ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ’ਚ ਉਹ ਇੰਜੈਕਸ਼ਨ ਲਗਵਾਉਂਦੇ ਨਜ਼ਰ ਆ ਰਹੇ ਹਨ ਤੇ ਕੈਪਸ਼ਨ ’ਚ ਉਨ੍ਹਾਂ ਦੱਸਿਆ ਕਿ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਉਨ੍ਹਾਂ ਕਾਫੀ ਮਜ਼ੇਦਾਰ ਤਰੀਕੇ ਨਾਲ ਲਿਖਿਆ, ‘ਦੂਜਾ ਵੀ ਹੋ ਗਿਆ। ਕੋਵਿਡ ਵਾਲਾ, ਕ੍ਰਿਕਟ ਵਾਲਾ ਨਹੀਂ।’ ਇਸ ਤੋਂ ਬਾਅਦ ਹੱਸਣ ਵਾਲੇ ਇਮੋਜੀ ਦੇ ਨਾਲ ਹੀ ਉਹ ਲਿਖਦੇ ਹਨ, ‘ਮੁਆਫ਼ੀ, ਮੁਆਫ਼ੀ ਇਹ ਕਾਫੀ ਬੁਰਾ ਸੀ।’

 
 
 
 
 
 
 
 
 
 
 
 
 
 
 
 

A post shared by Amitabh Bachchan (@amitabhbachchan)

ਦੱਸਣਯੋਗ ਹੈ ਕਿ 1 ਅਪ੍ਰੈਲ ਨੂੰ ਅਮਿਤਾਭ ਬੱਚਨ ਨੇ ਟਵਿਟਰ ’ਤੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ ਅਭਿਸ਼ੇਕ ਬੱਚਨ ਨੂੰ ਛੱਡ ਕੇ ਸਾਰਿਆਂ ਨੇ ਪਹਿਲੀ ਡੋਜ਼ ਲੈ ਲਈ ਹੈ। ਉਸ ਸਮੇਂ ਸ਼ੂਟਿੰਗ ’ਚ ਰੁੱਝੇ ਹੋਣ ਕਾਰਨ ਅਭਿਸ਼ੇਕ ਵੈਕਸੀਨ ਨਹੀਂ ਲਗਵਾ ਸਕੇ ਸਨ।

ਅਮਿਤਾਭ ਬੱਚਨ ਪਿਛਲੇ ਸਾਲ ਪਹਿਲੀ ਲਹਿਰ ਦੌਰਾਨ ਹੀ ਕੋਵਿਡ 19 ਦੇ ਸ਼ਿਕਾਰ ਹੋ ਗਏ ਸਨ। ਇਸ ਤੋਂ ਬਾਅਦ ਲੰਮੇ ਸਮੇਂ ਤਕ ਹਸਪਤਾਲ ’ਚ ਦਾਖ਼ਲ ਰਹਿਣ ਤੋਂ ਬਾਅਦ ਉਹ ਸਿਹਤਮੰਦ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਅਭਿਸ਼ੇਕ, ਨੂੰਹ ਐਸ਼ਵਰਿਆ ਤੇ ਪੋਤਰੀ ਆਰਾਧਿਆ ਵੀ ਪਾਜ਼ੇਟਿਵ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News