ਫ਼ਿਲਮ ‘ਝੁੰਡ’ ਨਾਲ ਸਿਨੇਮਾਘਰਾਂ ’ਚ ਵਾਪਸੀ ਕਰਨ ਅਮਿਤਾਭ ਬੱਚਨ

Saturday, Feb 20, 2021 - 02:05 PM (IST)

ਫ਼ਿਲਮ ‘ਝੁੰਡ’ ਨਾਲ ਸਿਨੇਮਾਘਰਾਂ ’ਚ ਵਾਪਸੀ ਕਰਨ ਅਮਿਤਾਭ ਬੱਚਨ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜਲਦ ਹੀ ਆਪਣੀ ਅਗਲੀ ਫ਼ਿਲਮ ‘ਝੁੰਡ’ ਨਾਲ ਕਮਬੈਕ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ ‘ਝੁੰਡ’ ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਗਈ ਹੈ। ਇਹ ਫ਼ਿਲਮ 18 ਜੂਨ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਫ਼ਿਲਮ ਰਿਲੀਜ਼ ਨਹੀਂ ਹੋ ਪਾਈ ਸੀ।


ਲੋਕਾਂ ਨੂੰ ਪਸੰਦ ਆਇਆ ਫ਼ਿਲਮ ਦਾ ਡਾਇਲਾਗ 
ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ’ਤੇ ‘ਝੁੰਡ’ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਵੀ ਸਾਂਝਾ ਕਰਦੇ ਹੋਏ ਕਿਹਾ ਕਿ ਕੋਵਿਡ ਨੇ ਪਿੱਛੇ ਵੱਲ ਧੱਕਾ ਦਿੱਤਾ ਪਰ ਹੁਣ ਵਾਪਸੀ ਦਾ ਸਮਾਂ ਹੈ। ‘ਝੁੰਡ’ ਸਾਲ 2021 ਦੀ 18 ਜੂਨ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਜਾ ਚੁੱਕਾ ਹੈ ਜਿਸ ’ਚ ਅਮਿਤਾਭ ਦਾ ਇਕ ਡਾਇਲਾਗ ਲੋਕਾਂ ਨੂੰ ਬਹੁਤ ਪਸੰਦ ਆਇਆ। ਇਸ ਡਾਇਲਾਗ ’ਚ ਅਮਿਤਾਭ ਕਹਿੰਦੇ ਹਨ ‘ਝੁੰਡ ਨਾ ਕਹੋ ਸਰ ਟੀਮ ਕਹੋ ਟੀਮ’।  ਜਾਣਕਾਰੀ ਮੁਤਾਬਕ ਅਮਿਤਾਭ ਇਸ ਫ਼ਿਲਮ ’ਚ ਬਿਜੈਯ ਬਰਸੇ ਦੇ ਰੋਲ ’ਚ ਨਜ਼ਰ ਆਉਣਗੇ ਜੋ ਸਲਮ ਸਾਕਰ ਦੇ ਫਾਊਂਡਰ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਸਾਲ 2019 ’ਚ ਰਿਲੀਜ਼ ਕਰਨ ਦਾ ਪਲੈਨ ਕੀਤਾ ਗਿਆ ਪਰ 2020 ’ਚ ਇਸ ਦੀ ਤਾਰੀਕ ਫਾਈਨਲ ਨਹੀਂ ਕੀਤੀ ਗਈ ਪਰ ਕੋਰੋਨਾ ਕਾਰਨ ਤਾਰੀਕ ਹੋਰ ਅੱਗੇ ਵਧਾ ਦਿੱਤੀ ਗਈ। 
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਅਮਿਤਾਭ ਬੱਚਨ ਨੇ ਫ਼ਿਲਮ ‘ਮੇਡੇ’ ਦੀ ਸ਼ੂਟਿੰਗ ਨੂੰ ਸ਼ੁਰੂ ਕੀਤਾ ਹੈ। ਇਸ ਫ਼ਿਲਮ ’ਚ ਉਹ ਅਦਾਕਾਰ ਅਜੈ ਦੇਵਗਨ, ਰਕੁਲ ਪ੍ਰੀਤ ਲੀਡ ਰੋਲ ਨਿਭਾ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਖ਼ੁਦ ਅਜੈ ਦੇਵਗਨ ਕਰ ਰਹੇ ਹਨ। 


author

Aarti dhillon

Content Editor

Related News