ਕੋਰੋਨਾ ਪੀੜਤਾਂ ਦੀ ਮਦਦ ਲਈ ਮੁੜ ਅੱਗੇ ਆਏ ਅਮਿਤਾਭ ਬੱਚਨ, ਸ਼ੁਰੂ ਕੀਤਾ ਕੋਵਿਡ ਸੈਂਟਰ (ਤਸਵੀਰਾਂ)

Tuesday, May 18, 2021 - 05:31 PM (IST)

ਕੋਰੋਨਾ ਪੀੜਤਾਂ ਦੀ ਮਦਦ ਲਈ ਮੁੜ ਅੱਗੇ ਆਏ ਅਮਿਤਾਭ ਬੱਚਨ,  ਸ਼ੁਰੂ ਕੀਤਾ ਕੋਵਿਡ ਸੈਂਟਰ (ਤਸਵੀਰਾਂ)

ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਕਰਨ ਦਾ ਸਿਲਸਿਲਾ ਜਾਰੀ ਹੈ। ਹਾਲ ਹੀ 'ਚ ਅਮਿਤਾਭ ਬੱਚਨ ਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਵਿਖੇ ਸ਼ੁਰੂ ਕੀਤੇ ਗਏ 400 ਬੈੱਡਾਂ ਵਾਲੇ ਕੋਵਿਡ ਕੇਅਰ ਸੈਂਟਰ ਲਈ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ। ਪਿਛਲੇ ਹਫ਼ਤੇ ਇਸ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ ਹੋ ਗਈ ਸੀ। ਹੁਣ ਅਮਿਤਾਭ ਬੱਚਨ ਨੇ ਮੁੰਬਈ 'ਚ ਵੀ ਕੋਵਿਡ ਸੈਂਟਰ ਸ਼ੁਰੂ ਕਰਨ 'ਚ ਆਪਣਾ ਯੋਗਦਾਨ ਪਾਇਆ ਹੈ।ਅਮਿਤਾਭ ਬੱਚਨ ਨੇ ਮੁੰਬਈ ਦੇ ਜੁਹੂ ਖ਼ੇਤਰ 'ਚ ਸਥਿਤ 'ਰਿਤਾਮਬਰਾ ਵਿਸ਼ਵ ਵਿਦਿਆਪੀਠ' ਨਾਂ ਦੇ ਸਕੂਲ ਅਤੇ ਕਾਲਜ 'ਚ 25 ਬੈੱਡਾਂ ਵਾਲਾ ਕੋਵਿਡ ਸੈਂਟਰ ਬਣਾਉਣ 'ਚ ਮਦਦ ਕੀਤੀ ਹੈ। ਇਸ ਲਈ ਜ਼ਰੂਰੀ ਡਾਕਟਰੀ ਉਪਕਰਣਾਂ ਤੋਂ ਲੈ ਕੇ ਇਸ ਨੂੰ ਸਥਾਪਤ ਕਰਨ ਲਈ ਅਤੇ ਸੁਵਿਧਾਵਾਂ 'ਚ ਅਮਿਤਾਭ ਨੇ ਆਰਥਿਕ ਸਹਾਇਤਾ ਦਿੱਤੀ ਹੈ।

PunjabKesari

ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਅਤੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਕੋਵਿਡ ਸੈਂਟਰ ਨੂੰ ਦੋ ਵਾਰਡਾਂ 'ਚ ਵੰਡਿਆ ਗਿਆ ਹੈ, ਜਿਸ 'ਚ ਬੁੱਧਵਾਰ ਸਵੇਰ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ। ਫ਼ਿਲਹਾਲ ਇਨ੍ਹਾਂ ਦੋਵੇਂ ਵਾਰਡਾਂ 'ਚ 25 ਮਰੀਜ਼ਾਂ ਦੇ ਇਲਾਜ ਦੀ ਸਮਰੱਥਾ ਹੈ ਪਰ ਜ਼ਰੂਰਤ ਪੈਣ 'ਤੇ ਇਥੇ 30 ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾ ਸਕਦਾ ਹੈ।

PunjabKesari

ਇਸ ਕੋਵਿਡ ਸੈਂਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਮਰੀਜ਼ਾਂ ਨੂੰ ਆਕਸੀਜਨ ਬੈੱਡ ਮੁਹੱਈਆ ਕਰਵਾਏ ਜਾਣਗੇ, ਜਿਸ ਲਈ ਆਕਸੀਜਨ ਸਿਲੰਡਰ ਅਤੇ ਕੰਸਟ੍ਰੇਟਰਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਮੁਫ਼ਤ ਦਿੱਤਾ ਜਾਵੇਗਾ, ਉਥੇ ਹੀ ਉਨ੍ਹਾਂ ਲਈ ਮੁਫ਼ਤ ਫਿਜ਼ੀਓਥੈਰੇਪੀ ਅਤੇ ਮੈਂਟਲ ਹੈਲਥ ਕਾਊਂਸਲਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ (ਮਾਨਸਿਕ ਸਿਹਤ ਸਲਾਹ ਦਿੱਤੀ ਜਾਵੇਗੀ)।

 
 
 
 
 
 
 
 
 
 
 
 
 
 
 
 

A post shared by Amitabh Bachchan (@amitabhbachchan)

 

ਰਿਟਮਬਰਾ ਵਿਸ਼ਵ ਵਿਦਿਆਪੀਠ 'ਚ ਸਥਾਪਤ ਇਹ ਕੋਵਿਡ ਕੇਅਰ ਸੈਂਟਰ, ''ਮਾਲਿਨੀ ਕਿਸ਼ੋਰ ਸੰਘਵੀ' ਕਾਲਜ ਕੈਂਪਸ ਦਾ ਹਿੱਸਾ ਹੈ। ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਇਸ ਦੇ ਟਰੱਸਟੀ ਉਮੇਸ਼ ਸੰਘਵੀ ਨੇ ਕਿਹਾ, ''ਇਥੇ ਆਉਣ ਵਾਲੇ ਮਰੀਜ਼ਾਂ ਲਈ ਬਹੁਤੀਆਂ ਸਹੂਲਤਾਂ ਮੁਫ਼ਤ ਹੋਣਗੀਆਂ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਦੀ ਇਥੇ ਪੂਰੀ ਦੇਖ-ਭਾਲ ਕੀਤੀ ਜਾਵੇਗੀ। ਅਸੀਂ ਅਮਿਤਾਭ ਬੱਚਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਕੋਵਿਡ ਸੈਂਟਰ ਨੂੰ ਸ਼ੁਰੂ ਕਰਨ 'ਚ ਸਾਡੀ ਸਹਾਇਤਾ ਕੀਤੀ।''


author

sunita

Content Editor

Related News