ਮਹਾਨਾਇਕ ਅਮਿਤਾਭ ਬੱਚਨ ਦੇ ਘਰ ਆਈ ''ਗੁੱਡ ਨਿਊਜ਼'', ਲੱਗਾ ਵਧਾਈਆਂ ਦਾ ਤਾਂਤਾ

Monday, Oct 26, 2020 - 10:26 AM (IST)

ਮਹਾਨਾਇਕ ਅਮਿਤਾਭ ਬੱਚਨ ਦੇ ਘਰ ਆਈ ''ਗੁੱਡ ਨਿਊਜ਼'', ਲੱਗਾ ਵਧਾਈਆਂ ਦਾ ਤਾਂਤਾ

ਮੁੰਬਈ (ਬਿਊਰੋ) - ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ ਬੀਤੇ ਦਿਨ ਦੁਸ਼ਹਿਰੇ ਦੇ ਖ਼ਾਸ ਮੌਕੇ 'ਤੇ ਇਕ ਗੁੱਡ ਨਿਊਜ਼ ਮਿਲੀ ਹੈ। ਜੀ ਹਾਂ 'ਪੋਲੈਂਡ' ਦੇ ਸ਼ਹਿਰ ਰਾਕਲਾ ਦੇ ਇਕ ਚੌਕ ਦੀ ਉਨ੍ਹਾਂ ਨੇ ਤਸਵੀਰ ਸਾਂਝੀ ਕੀਤੀ ਹੈ, ਜਿਸ ਦਾ ਨਾਮ ਉਨ੍ਹਾਂ ਦੇ ਮਰਹੂਮ ਪਿਤਾ ਅਤੇ ਹਿੰਦੀ ਦੇ ਉੱਘੇ ਕਵੀ ਹਰੀਵੰਸ਼ ਰਾਏ ਬੱਚਨ ਦੇ ਨਾਂ 'ਤੇ ਰੱਖਿਆ ਗਿਆ ਹੈ। ਅਮਿਤਾਭ ਬੱਚਨ ਨੇ ਇਸ ਨੂੰ ਆਪਣੇ ਪਰਿਵਾਰ ਅਤੇ ਵਿਦੇਸ਼ ਲਈ ਮਾਣ ਵਾਲੀ ਗੱਲ ਦੱਸਿਆ ਹੈ।

PunjabKesari

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਇਸ ਤੋਂ ਇਲਾਵਾ ਦੁਸ਼ਹਿਰੇ ਦੇ ਮੌਕੇ 'ਤੇ ਇਸ ਦੇ ਨਾਲੋਂ ਹੋਰ ਜ਼ਿਆਦਾ ਕੋਈ ਖੁਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਪਰਿਵਾਰ ਲਈ ਅਤਿ ਮਾਣ ਦਾ ਪਲ ਰਾਕਲੋ ਅਤੇ ਭਾਰਤ 'ਚ ਭਾਰਤੀ ਭਾਈਚਾਰੇ ਜੈ ਹਿੰਦ।'


ਦੱਸ ਦਈਏ ਕਿ ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਸ ਖੁਸ਼ਖਬਰੀ 'ਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਦੀ ਸੇਵਾ ਕਰਦੇ ਆ ਰਹੇ ਹਨ।


author

sunita

Content Editor

Related News