ਸਲਮਾਨ ਮਗਰੋਂ ਹੁਣ ਅਮਿਤਾਭ ਬੱਚਨ ਦੀ ਵਧਾਈ ਗਈ ਸੁਰੱਖਿਆ, ਮਿਲੀ ਐਕਸ ਸ਼੍ਰੇਣੀ ਦੀ ਸਕਿਓਰਿਟੀ

Wednesday, Nov 02, 2022 - 03:46 PM (IST)

ਸਲਮਾਨ ਮਗਰੋਂ ਹੁਣ ਅਮਿਤਾਭ ਬੱਚਨ ਦੀ ਵਧਾਈ ਗਈ ਸੁਰੱਖਿਆ, ਮਿਲੀ ਐਕਸ ਸ਼੍ਰੇਣੀ ਦੀ ਸਕਿਓਰਿਟੀ

ਮੁੰਬਈ (ਬਿਊਰੋ) : ਮੁੰਬਈ ਪੁਲਸ ਅਤੇ ਸੂਬਾ ਸਰਕਾਰ ਬਾਲੀਵੁੱਡ ਦੇ ਤਕਰੀਬਨ ਵੱਡੇ ਕਲਾਕਾਰਾਂ ਦੀ ਸੁਰੱਖਿਆ ਵਧਾ ਰਹੀ ਹੈ। ਬੀਤ ਦਿਨੀਂ ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਅਤੇ ਅਦਾਕਾਰ ਅਨੁਪਮ ਖੇਰ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਹੁਣ ਖ਼ਬਰ ਆ ਰਹੀ ਹੈ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ਬਰਾਂ ਮੁਤਾਬਕ, ਬਿੱਗ ਬੀ ਦੀ ਸੁਰੱਖਿਆ ਐਕਸ ਸ਼੍ਰੇਣੀ ਦੀ ਕੀਤੀ ਗਈ ਹੈ। ਦੱਸ ਦੇਈਏ ਕਿ ਵੱਡੇ ਕਲਾਕਾਰਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਹੈ, ਜਿਸ ਕਾਰਨ ਉਨ੍ਹਾਂ ਦੀ ਲਗਾਤਾਰ ਸੁਰੱਖਿਆ ਵਧਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੂੰ ਮੁੰਬਈ ਪੁਲਸ ਦੀ ਆਮ ਸੁਰੱਖਿਆ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਮਰੀਕੀ ਰੈਪਰ ਟੇਕਆਫ ਦਾ ਗੋਲੀ ਮਾਰ ਕੇ ਕਤਲ, ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ

ਸਲਮਾਨ ਤੇ ਅਨੁਪਮ ਖੇਰ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ
ਬੀਤੇ ਦਿਨ ਸਲਮਾਨ ਖ਼ਾਨ ਤੇ ਅਨੁਪਮ ਖੇਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਦਰਅਸਲ, ਦਿੱਲੀ ਪੁਲਸ ਨੂੰ ਸਲਮਾਨ ਦੀ ਧਮਕੀ ਨਾਲ ਜੁੜੀਆਂ ਕਈ ਜਾਣਕਾਰੀਆਂ ਲਗਾਤਾਰ ਮਿਲ ਰਹੀਆਂ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਕੀਤੇ ਗਏ ਕਈ ਦੋਸ਼ੀਆਂ ਨੇ ਸਲਮਾਨ ਬਾਰੇ ਵੀ ਕਈ ਖੁਲਾਸੇ ਕੀਤੇ ਸਨ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਲਮਾਨ ਦੀ ਸੁਰੱਖਿਆ ਵਧਾ ਕੇ Y+ ਸ਼੍ਰੇਣੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਵੀ ਬੰਦੂਕ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਮਗਰੋਂ ਹੁਣ ਅਦਾਕਾਰ ਅਨੁਪਮ ਖੇਰ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ

ਸੁਰੱਖਿਆ ਖੁਫੀਆ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਦਿੱਤੀ ਗਈ
ਦੱਸਣਯੋਗ ਹੈ ਕਿ ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਇਸ ਲਈ ਉਸ ਰਾਜ ਦਾ ਖੁਫ਼ੀਆ ਵਿਭਾਗ ਰਿਪੋਰਟ ਬਣਾਉਂਦਾ ਹੈ ਅਤੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਸ ਵਿਅਕਤੀ ਨੂੰ ਕਿੰਨਾ ਖ਼ਤਰਾ ਹੈ। ਰਿਪੋਰਟ ਦੇ ਆਧਾਰ 'ਤੇ ਹੀ ਸੁਰੱਖਿਆ ਦਿੱਤੀ ਜਾਂਦੀ ਹੈ। ਅਮਿਤਾਭ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਐਕਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ, ਜਿਸ ਅਨੁਸਾਰ 3 ਪੁਲਸ ਕਰਮਚਾਰੀ ਉਨ੍ਹਾਂ ਨੂੰ ਤਿੰਨ ਵੱਖ-ਵੱਖ ਸ਼ਿਫਟਾਂ 'ਚ ਸੁਰੱਖਿਆ ਕਵਰ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : Breaking : ਜਾਨੋਂ ਮਾਰਨ ਦੀਆਂ ਧਮਕੀਆਂ ਮਗਰੋਂ ਸਲਮਾਨ ਖ਼ਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News