ਬਿਗ ਬੀ ਦੇ Warn ਦੇ ਬਾਅਦ, ਦੋਹਤੀ ਨਵਿਆ ਦੀ ਇਹ ਫੋਟੋ ਹੋ ਰਹੀ ਵਾਇਰਲ
Monday, Mar 21, 2016 - 06:01 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਦੋਹਤੀ ਨਵਿਆ ਨਵੇਲੀ ਨੰਦਾ ਟਵਿੱਟਰ ''ਤੇ ਨਹੀਂ ਹੈ। ਬਿਗ ਬੀ ਨੇ ਟਵਿੱਟਰ ''ਤੇ ਚੇਤਾਵਨੀ ਦਿੰਦੇ ਹੋਏ ਲਿਖਿਆ ਕਿ ਟੀ 2178-ਅਲਾਰਮ: ਮੇਰੀ ਦੋਹਤੀ ਨਵਿਆ ਨੰਦਾ ਟਵਿੱਟਰ ''ਤੇ ਨਹੀਂ ਹੈ, ਉਸ ਦਾ ਇਹ ਅਕਾਉਂਟ ਨਕਲੀ ਹੈ। ਨਵਿਆ ਨਵੇਲੀ ਨੰਦਾ ਨਾਂ ਦੇ ਟਵਿੱਟਰ ਹੈਂਡਲ ਤੋਂ ਉਤਸਾਹਜਨਕ ਟਵੀਟ ਕੀਤਾ ਗਿਆ ਸੀ।
ਹੁਣ ਇਸ ਦੇ ਬਾਅਦ ਉਨ੍ਹਾਂ ਦੇ ਨਾਂ ਤੋਂ ਇੰਸਟਾਗ੍ਰਾਮ ਅਕਾਉਂਟ ਤੋਂ ਨਵਿਆ ਦੀ ਇਕ ਫੋਟੋ ਸ਼ੇਅਰ ਕੀਤੀ ਗਈ ਹੈ ਜੋ ਕਿ ਵਾਇਰਲ ਹੋ ਗਈ ਹੈ। ਇਸ ਤਸਵੀਰ ''ਚ ਨਵਿਆ ਨਾਲ ਉਨ੍ਹਾਂ ਦਾ ਬ੍ਰਿਟਿਸ਼ ਦੋਸਤ ਹੈ। ਸੁਣਨ ''ਚ ਆਇਆ ਹੈ ਕਿ ਇਹ ਨਵਿਆ ਦਾ ਬੁਆਏਫ੍ਰੈਂਡ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਜਦੋਂ ਨਵਿਆ ਦਿੱਲੀ ਤੋਂ ਆਗਰਾ ਗਈ ਸੀ ਤਾਂ ਉਨ੍ਹਾਂ ਦਾ ਇਹ ਬ੍ਰਿਟਿਸ਼ ਦੋਸਤ ਉਨ੍ਹਾਂ ਨਾਲ ਸੀ।
ਬਿਗ ਬੀ ਦੀ ਵਾਰਨਿੰਗ ਦੇ ਬਾਅਦ ਨਵਿਆ ਦਾ ਫਰਜ਼ੀ ਅਕਾਉਂਟ ਡਿਲੀਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨਵਿਆ ਨਵੇਲੀ ਨੰਦਾ ਦੇ ਇਸ ਫਰਜ਼ੀ ਟਵਿੱਟਰ ਹੈਂਡਲ ਤੋਂ ਨਵਿਆ ਦੀਆਂ ਕਈ ਫੋਟੋਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ।