ਜਲਸਾ ਤੇ ਪ੍ਰਤੀਕਸ਼ਾ ਤੋਂ ਬਾਅਦ ਅਮਿਤਾਭ ਬੱਚਨ ਨੇ ਖਰੀਦਿਆ ਇਕ ਹੋਰ ਮਹਿੰਗਾ ਘਰ, ਗੁਆਂਢਣ ਹੈ ਸੰਨੀ ਲਿਓਨੀ

Saturday, May 29, 2021 - 10:35 AM (IST)

ਜਲਸਾ ਤੇ ਪ੍ਰਤੀਕਸ਼ਾ ਤੋਂ ਬਾਅਦ ਅਮਿਤਾਭ ਬੱਚਨ ਨੇ ਖਰੀਦਿਆ ਇਕ ਹੋਰ ਮਹਿੰਗਾ ਘਰ, ਗੁਆਂਢਣ ਹੈ ਸੰਨੀ ਲਿਓਨੀ

ਮੁੰਬਈ (ਬਿਊਰੋ)- ਮਹਾਨਾਇਕ ਅਮਿਤਾਭ ਬੱਚਨ ਨੇ ਮੁੰਬਈ ਵਿਚ ਇਕ ਨਵਾਂ ਆਸ਼ੀਆਨਾ ਖਰੀਦਿਆ ਹੈ। ਇਸ ਨਵੇਂ ਘਰ ਦੀ ਕੀਮਤ ਸੋਸ਼ਲ ਮੀਡੀਆ ਉਤੇ ਖੂਬ ਸੁਰਖ਼ੀਆਂ ਵਿਚ ਬਣੀ ਹੋਈ ਹੈ। ਨਾਲ ਹੀ ਅਮਿਤਾਭ ਬੱਚਨ ਦੀ ਨਵੀਂ ਗੁਆਂਢਣ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਅਸਲ ਵਿਚ ਜਲਸਾ ਤੇ ਪ੍ਰਤੀਕਸ਼ਾ ਸਮੇਤ ਮੁੰਬਈ ਵਿਚ ਤਮਾਮ ਆਲੀਸ਼ਾਨ ਜਾਇਦਾਦ ਤੇ ਬੰਗਲੇ ਦੇ ਮਾਲਕ ਅਮਿਤਾਭ ਬੱਚਨ ਨੇ ਮਾਇਆਨਗਰੀ ਵਿਚ ਇਕ ਹੋਰ ਖੂਬਸੂਰਤ ਪ੍ਰਾਪਰਟੀ ਆਪਣੇ ਨਾਂ ਕਰ ਲਈ ਹੈ, ਜਿਸ ਦੀ ਕੀਮਤ ਮੀਡੀਆ ਰਿਪੋਰਟਾਂ ਵਿਚ 31 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਉਂਝ ਇਹ ਕੀਮਤ ਆਸਮਾਨ ਛੂਹਣ ਵਾਲੀ ਹੈ ਪਰ ਜਦੋਂ ਗੱਲ ਬਿੱਗ ਬੀ ਦੀ ਹੋਵੇ ਤਾਂ ਕੀਮਤ ਕੀ ਮਾਇਨੇ ਰੱਖਦੀ ਹੈ ਪਰ ਪ੍ਰਸ਼ੰਸਕਾਂ ਨੂੰ ਇਸ ਦੀ ਕੀਮਤ ਤੋਂ ਜ਼ਿਆਦਾ ਦਿਲਚਸਪੀ ਅਮਿਤਾਭ ਦੀ ਨਵੀਂ ਗੁਆਂਢਣ ਨੂੰ ਲੈ ਕੇ ਹੋ ਰਹੀ ਹੈ। ਅਸਲ ਵਿਚ ਬਿੱਗ ਬੀ ਨੇ ਜਿਥੇ ਇਹ ਘਰ ਲਿਆ ਹੈ, ਉਸੇ ਇਲਾਕੇ ਵਿਚ ਅਦਾਕਾਰਾ ਸੰਨੀ ਲਿਓਨੀ ਦਾ ਵੀ ਘਰ ਹੈ। ਬਿੱਗ ਬੀ ਦੀ ਇਹ ਪ੍ਰਾਪਰਟੀ ਸੰਨੀ ਲਿਓਨੀ ਦੇ ਘਰ ਦੇ ਬੇਹੱਦ ਨਜ਼ਦੀਕ ਹੈ। ਅਜਿਹੇ ਵਿਚ ਹੁਣ ਸੰਨੀ ਲਿਓਨੀ ਅਮਿਤਾਭ ਬੱਚਨ ਦੀ ਨਵੀਂ ਗੁਆਂਢਣ ਬਣ ਗਈ ਹੈ।

ਦੱਸਣਯੋਗ ਹੈ ਕਿ ਅਮਿਤਾਭ ਨੇ ਨਵਾਂ ਘਰ 31 ਕਰੋੜ ਰੁਪਏ ਵਿਚ ਖਰੀਦਿਆ ਹੈ, ਜਦਕਿ ਸੰਨੀ ਲਿਓਨੀ ਨੇ ਇਥੇ ਇਕ ਘਰ 16 ਕਰੋੜ ਰੁਪਏ ਵਿਚ ਖਰੀਦਿਆ ਸੀ। ਸੰਨੀ ਨੇ ਇਸ ਲਈ 48 ਲੱਖ ਸਟੈਂਪ ਡਿਊਟੀ ਦਿੱਤੀ ਸੀ। ਇਹ ਡੁਪਲੈਕਸ ਅਮਿਤਾਭ ਬੱਚਨ ਨੇ ਅਟਲਾਂਟਿਸ ਪ੍ਰਾਜੈਕਟ ਵਿਚ ਖਰੀਦਿਆ ਹੈ, ਜਿਸ ਵਿਚ ਪਹਿਲਾਂ ਸੰਨੀ ਲਿਓਨੀ ਨੇ ਨਿਵੇਸ਼ ਕੀਤਾ ਹੈ, ਯਾਨੀ ਹੁਣ ਅਮਿਤਾਭ ਸੰਨੀ ਲਿਓਨੀ ਦੇ ਗੁਆਂਢੀ ਬਣ ਗਏ ਹਨ। ਮੀਡੀਆ ਵਿਚ ਜੋ ਖ਼ਬਰਾਂ ਹਨ, ਉਨ੍ਹਾਂ ਮੁਤਾਬਕ 28 ਮੰਜ਼ਿਲਾ ਇਸ ਇਮਾਰਤ ਵਿਚ ਅਮਿਤਾਭ ਬੱਚਨ ਦਾ ਘਰ 27ਵੇਂ ਫਲੋਰ ਉਤੇ ਹੈ।

ਇਸ ਤੋਂ ਪਹਿਲਾਂ ਅਮਿਤਾਭ ਜਲਸਾ ਤੇ ਪ੍ਰਤੀਕਸ਼ਾ ਵਰਗੇ ਪੁਸ਼ਤੈਨੀ ਬੰਗਲਿਆਂ ਦੇ ਮਾਲਕ ਹਨ, ਜੋ ਅੰਦਰੋਂ ਤੇ ਬਾਹਰੋਂ ਬੇਹੱਦ ਖ਼ੂਬਸੂਰਤ ਹਨ। ਇਥੇ ਉਹ ਆਪਣੇ ਪੂਰੇ ਪਰਿਵਾਰ ਨਾਲ ਖੁਸ਼ੀ ਨਾਲ ਰਹਿੰਦੇ ਹਨ। ਫਿਲਹਾਲ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੇ 13ਵੇਂ ਸੀਜ਼ਨ ਨੂੰ ਲੈ ਕੇ ਚਰਚਾ ਵਿਚ ਹਨ, ਜਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਛੇਤੀ ਹੀ ਸ਼ੋਅ ਦੇ ਪ੍ਰਸਾਰਿਤ ਹੋਣ ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹ ਫ਼ਿਲਮ ਬ੍ਰਹਮਾਸਤਰ ਨੂੰ ਲੈ ਕੇ ਕਾਫੀ ਚਰਚਾ ਵਿਚ ਹਨ।


author

sunita

Content Editor

Related News