ਅਮਿਤਾਭ ਅਤੇ ਪ੍ਰਿਅੰਕਾ ''ਅਤੁਲਯ ਭਾਰਤ'' ਦੇ ਨਵੇਂ ਅੰਬੈਸਡਰ?
Friday, Jan 22, 2016 - 10:49 AM (IST)

ਨਵੀਂ ਦਿੱਲੀ—''ਅਤੁਲਯ ਭਾਰਤ'' ਮੁਹਿੰਮ ਲਈ ਨਵੇਂ ਬ੍ਰੈਂਡ ਅੰਬੈਸਡਰਾਂ ਦੀ ਚੋਣ ਕਰ ਲਈ ਗਈ ਹੈ। ਨਿਊਜ਼ ਚੈਨਲਾਂ ਦੀ ਰਿਪੋਰਟ ਮੁਤਾਬਕ ਆਮਿਰ ਖਾਨ ਦੀ ਥਾਂ ਹੁਣ ਅਮਿਤਾਭ ਬੱਚਨ ਅਤੇ ਪ੍ਰਿਅੰਕਾ ਚੋਪੜਾ ਬ੍ਰੈਂਡ ਅੰਬੈਸਡਰ ਹੋਣਗੇ। ਸੂਤਰਾਂ ਮੁਤਾਬਕ ਦੋਵੇਂ ਵੱਖ-ਵੱਖ ਵਿਗਿਆਪਨਾਂ ਵਿਚ ਨਜ਼ਰ ਆਉਣਗੇ ਅਤੇ ਉਨ੍ਹਾਂ ਦਾ ਕੰਟ੍ਰੈਕਟ ਤਿੰਨ ਸਾਲ ਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਦੇ ''ਅਤੁਲਯ ਭਾਰਤ'' ਮੁਹਿੰਮ ਲਈ ਕੰਟ੍ਰੈਕਟ ਖਤਮ ਹੋਣ ਤੋਂ ਬਾਅਦ ਹੀ ਨਵੇਂ ਬ੍ਰੈਂਡ ਅੰਬੈਸਡਰ ਬਣਾਉਣ ਦੀ ਚਰਚਾ ਹੋ ਰਹੀ ਸੀ। ਅਮਿਤਾਭ ਦਾ ਨਾਂ ਉੱਚ ਦਾਅਵੇਦਾਰ ਦੇ ਰੂਪ ਵਿਚ ਸਾਹਮਣੇ ਆ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਅਮਿਤਾਭ ਸੂਬੇ ਦੀ ਟੂਰਿਜ਼ਮ ਕੈਂਪੇਨ ਦਾ ਹਿੱਸਾ ਸਨ।