ਇਸ ਹੌਟ ਅਦਾਕਾਰਾ ਨੇ ਆਪਣੀਆਂ ਅਸ਼ਲੀਲ ਅਤੇ ਕਾਮੁਕ ਤਸਵੀਰਾਂ ਦਾ ਕੀਤਾ ਬਚਾਅ, ਕਹੀ ਇਹੋ ਜਿਹੀ ਗੱਲ (pics)
Tuesday, Feb 23, 2016 - 04:56 PM (IST)

ਮੁੰਬਈ : ਹਾਲੀਵੁੱਡ ਮਾਡਲ-ਅਦਾਕਾਰਾ ਐਂਬਰ ਰੋਜ਼ ਨੇ ਆਪਣੇ ਕਾਮੁਕ ਤਸਵੀਰਾਂ ਦਾ ਸਮਰਥਨ ਕਰਦੇ ਹੋਏ ਆਪਣੇ ਜੀਵਨ ਦੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਰ ਰੋਜ਼ ਯੌਨ ਉਤਪੀੜਨ ਹੁੰਦਾ ਰਹਿੰਦਾ ਹੈ। ਅੰਗਰੇਜੀ ਵੈੱਬਸਾਈਟ ਰਿਪੋਰਟ ਅਨੁਸਾਰ ਐਂਬਰ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਐਂਬਰ ਦੀਆਂ ਕਾਮੁਕ ਅਤੇ ਅਸ਼ਲੀਲ ਤਸਵੀਰਾਂ ''ਤੇ ਸ਼ੋਸ਼ਲ ਮੀਡੀਆ ''ਤੇ ਲੋਕਾਂ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ ਸਨ। ਐਂਬਰ ਨੇ ਇਹ ਗੱਲ ਉਨ੍ਹਾਂ ਦਾ ਜਵਾਬ ਦਿੰਦਿਆਂ ਕਹੀ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅਮਰੀਕੀ ਟੀ.ਵੀ. ਸੋਅ ''ਇਟਸ ਨਾਟ ਇਟਸ ਮੈਨ'' ''ਚ ਆਪਣੀ ਕਾਮੁਕ ਤਸਵੀਰਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਦਾ ਇਹ ਮਤਲਬ ਕੱਢਿਆ ਗਿਆ ਕਿ ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨ੍ਹਾਂ ਛੂਹ ਸਕਦੇ ਹਨ। ਉਨ੍ਹਾਂ ਕਿਹਾ, ''''ਮੇਰਾ ਲਗਾਤਾਰ ਯੌਨ ਉਤਪੀੜਨ ਹੁੰਦਾ ਹੈ।'''' ਉਨ੍ਹਾਂ ਅੱਗੇ ਕਿਹਾ, ''''ਕਿਉਂਕਿ ਮੈਂ ਮਸ਼ਹੂਰ ਅਤੇ ਆਕਰਸ਼ਿਕ ਹਾਂ ਤਾਂ ਮੇਰੀ ਗਲੀ ਤੋਂ ਨਿਕਲਦੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮੇਰਾ ਸਰੀਰਿਕ ਸ਼ੋਸ਼ਨ ਕਰ ਸਕਦੇ ਹਨ।''''