ਦਿਲਜੀਤ ਦੋਸਾਂਝ ਦੀ ‘ਚਮਕੀਲਾ’ ਫ਼ਿਲਮ ਦਾ ਪਹਿਲਾ ਟੀਜ਼ਰ ਰਿਲੀਜ਼, ਲੁੱਕ ਦੇਖ ਹੋਵੋਗੇ ਹੈਰਾਨ (ਵੀਡੀਓ)

05/30/2023 5:06:18 PM

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਹੁਣ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਭਾਰਤ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ। ਹਾਲ ਹੀ ’ਚ ਸੁਪਰਹਿੱਟ ਫ਼ਿਲਮ ‘ਜੋੜੀ’ ਦੇਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਬਾਲੀਵੁੱਡ ਫ਼ਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਂ ਹੈ ‘ਚਮਕੀਲਾ’।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਉਥੇ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੀ ਭੂਮਿਕਾ ਨਿਭਾਅ ਰਹੀ ਹੈ।

ਫ਼ਿਲਮ ਦੇ ਪਹਿਲੇ ਟੀਜ਼ਰ ’ਚ ਦਿਲਜੀਤ ਦੋਸਾਂਝ ਦੀ ਲੁੱਕ ਹੂ-ਬ-ਹੂ ਅਮਰ ਸਿੰਘ ਚਮਕੀਲਾ ਵਾਂਗ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ।

ਇਸ ਫ਼ਿਲਮ ਨੂੰ ਇਮਤਿਆਜ਼ ਅਲੀ ਨੇ ਡਾਇਰੈਕਟ ਕੀਤਾ ਹੈ, ਜਿਸ ’ਚ ਏ. ਆਰ. ਰਹਿਮਾਨ ਦਾ ਸੰਗੀਤ ਸੁਣਾਈ ਦੇਣ ਵਾਲਾ ਹੈ। ਨੈੱਟਫਲਿਕਸ ’ਤੇ ਇਹ ਫ਼ਿਲਮ ਸਾਲ 2024 ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News