ਰਾਹੁਲ ਦੀ ਦੋਸਤੀ ਲਈ ਰੂਬੀਨਾ ਤੇ ਅਭਿਨਵ ਨਾਲ ਲੜੇ ਅਲੀ ਗੋਨੀ, ਕੈਪਟੈਂਸੀ ਲਈ ਹੋਇਆ ਖ਼ੂਬ ਹੰਗਾਮਾ

12/24/2020 12:00:26 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ ਹਾਊਸ' 'ਚ ਦੋਸਤ ਦਾ ਦੁਸ਼ਮਣ ਤੇ ਦੁਸ਼ਮਣ ਦਾ ਦੋਸਤ ਬਣਨਾ ਆਮ ਗੱਲ ਹੈ। ਇੱਥੇ ਕੌਣ-ਕੌਣ ਕਿਸ ਦਾ ਸਮਰਥਨ ਕਰੇਗਾ ਤੇ ਕੌਣ ਕਦੋਂ ਕਿਸ ਖ਼ਿਲਾਫ਼ ਹੋ ਜਾਵੇਗਾ ਕੁਝ ਪਤਾ ਨਹੀਂ ਹੁੰਦਾ। ਕੰਟੈਸਟੈਂਟ ਦੇ ਰਿਸ਼ਤੇ ਇੱਥੇ ਹਰ ਦਿਨ ਬਦਲ ਜਾਂਦੇ ਹਨ ਪਰ ਇਸੇ ਘਰ 'ਚ ਕਈ ਵਾਰ ਦੋ ਲੋਕਾਂ ਵਿਚਕਾਰ ਅਜਿਹੀ ਬਾਂਡਿੰਗ ਵੀ ਬਣ ਜਾਂਦੀ ਹੈ, ਜੋ ਲੋਕਾਂ ਨੂੰ ਹਮੇਸ਼ਾ ਯਾਦ ਰਹਿੰਦੀ ਹੈ। ਜਿਵੇਂ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿੱਲ, ਮਨੂੰ ਪੰਜਾਬੀ ਅਤੇ ਮਨਵੀਰ ਗੁਜਰ ਆਦਿ।

 
 
 
 
 
 
 
 
 
 
 
 
 
 
 
 

A post shared by ColorsTV (@colorstv)

'ਬਿੱਗ ਬੌਸ' 'ਚ ਉਹ ਬਾਡਿੰਗ ਰਾਹੁਲ ਵੈਦਿਆ ਤੇ ਅਲੀ ਗੋਨੀ ਵਿਚਕਾਰ ਹੁੰਦੀ ਦਿਖਾਈ ਦੇ ਰਹੀ ਹੈ। ਅਲੀ ਤੇ ਰਾਹੁਲ ਵਿਚਕਾਰ ਸ਼ੁਰੂਆਤ ਤੋਂ ਹੀ ਚੰਗੀ ਟਿਊਨਿੰਗ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਅਲੀ ਗੋਨੀ ਦੀ ਘਰ 'ਚ ਸਾਰਿਆਂ ਨਾਲ ਚੰਗੀ ਗੱਲਬਾਤ ਹੁੰਦੀ ਹੈ ਪਰ ਰਾਹੁਲ ਤੇ ਉਨ੍ਹਾਂ ਦੀ ਦੋਸਤੀ ਦਾ ਉਹ ਘਰ 'ਚ ਸਭ ਤੋਂ ਉੱਪਰ ਰੱਖਦੇ ਹਨ। ਇਸ ਦਾ ਇਕ ਉਦਾਹਰਨ ਅੱਜ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਅਲੀ ਗੋਨੀ, ਰਾਹੁਲ ਵੈਧ ਨੂੰ ਕੈਪਟਨ ਬਣਾਉਣ ਲਈ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨਾਲ ਲੜਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਅਭਿਨਵ ਸ਼ੁਕਲਾ, ਅਲੀ ਗੋਨੀ 'ਤੇ ਇਹ ਕਹਿ ਕੇ ਗੁੱਸਾ ਕਰ ਰਹੇ ਹਨ ਕਿ ਉਹ ਹਰ ਟਾਸਕ 'ਚ ਰਾਹੁਲ ਦੇ ਸਪੋਰਟ 'ਚ ਖੇਡੇ ਹਨ, ਉਹ ਵੀ ਬਿਨਾਂ ਕਿਸੇ ਸ਼ਰਤ ਦੇ ਪਰ ਅੱਜ ਮੈਂ ਤਹਾਨੂੰ ਕਿਹਾ ਸੀ ਕਿ ਉਹ ਨਹੀਂ ਬਣੇਗਾ। ਇਸ 'ਤੇ ਅਲੀ ਨੇ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਉਨ੍ਹਾਂ ਲਈ ਇੱਥੇ ਸਭ ਤੋਂ ਉਪਰ ਹੈ ਤੇ ਇਹ ਗੱਲ ਸਾਰੇ ਜਾਣਦੇ ਹਨ। ਇਸ 'ਤੇ ਰੂਬੀਨਾ ਕਹਿੰਦੀ ਹੈ, 'ਕੈਪਟੈਂਸੀ 'ਚ ਅਸੀਂ ਤੇਰੀ ਹਰ ਵਾਰ ਮਦਦ ਕੀਤੀ ਹੈ।', ਤਾਂ ਅਲੀ ਗੋਨੀ ਕਹਿੰਦੇ ਹਨ ਕਿ 'ਤੁਸੀਂ ਮੇਰੀ ਮਦਦ ਕਿਉਂ ਕੀਤੀ?' ਇਹ ਸੁਣ ਕੇ ਰੂਬੀਨਾ ਹੈਰਾਨ ਰਹਿ ਜਾਂਦੀ ਹੈ, ਜਿਸ ਤੋਂ ਬਾਅਦ ਅਭਿਨਵ, ਰੂਬੀਨਾ ਤੇ ਅਲੀ ਵਿਚਕਾਰ ਬਹਿਸ ਹੁੰਦੀ ਹੈ। ਹੁਣ ਇਹ ਬਹਿਸ ਕਿੱਥੇ ਜਾ ਕੇ ਖ਼ਤਮ ਹੁੰਦੀ ਹੈ ਇਹ ਤਾਂ ਅੱਜ ਦਾ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)


 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


sunita

Content Editor sunita