ਆਲਟ ਬਾਲਾਜੀ ਨੂੰ ਭਾਰੀ ਪਿਆ ਸ਼ਹਿਨਾਜ਼ ਗਿੱਲ ਖ਼ਿਲਾਫ਼ ਇਤਰਾਜ਼ਯੋਗ ਟਵੀਟ ਲਾਈਕ ਕਰਨਾ, ਮੰਗਣੀ ਪਈ ਮੁਆਫ਼ੀ

Sunday, May 23, 2021 - 03:26 PM (IST)

ਆਲਟ ਬਾਲਾਜੀ ਨੂੰ ਭਾਰੀ ਪਿਆ ਸ਼ਹਿਨਾਜ਼ ਗਿੱਲ ਖ਼ਿਲਾਫ਼ ਇਤਰਾਜ਼ਯੋਗ ਟਵੀਟ ਲਾਈਕ ਕਰਨਾ, ਮੰਗਣੀ ਪਈ ਮੁਆਫ਼ੀ

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੇ ਘਰ ’ਚ ਸ਼ਹਿਨਾਜ਼ ਗਿੱਲ ਨੂੰ ਜੋ ਪਿਆਰ ਮਿਲਿਆ, ਉਸ ਦਾ ਨਤੀਜਾ ਇਹ ਹੈ ਕਿ ਉਸ ਦੀ ਫੈਨ ਫਾਲੋਇੰਗ ਬਹੁਤ ਜ਼ਬਰਦਸਤ ਹੋ ਗਈ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਉਨ੍ਹਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਉਹ ਸ਼ਹਿਨਾਜ਼ ਖ਼ਿਲਾਫ਼ ਇਕ ਸ਼ਬਦ ਨਹੀਂ ਸੁਣ ਸਕਦੇ ਹਨ। ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ’ਚ ਦੇਖਣ ਨੂੰ ਮਿਲੀ। ਜਿਥੇ ਸ਼ਹਿਨਾਜ਼ ਖ਼ਿਲਾਫ਼ ਇਕ ਟਵੀਟ ਨੂੰ ਲਾਈਕ ਕਰਨ ਦੇ ਚੱਕਰ ’ਚ ਆਲਟ ਬਾਲਾਜੀ ਨੂੰ ਦਿਨ ’ਚ ਤਾਰੇ ਦੇਖਣੇ ਪੈ ਗਏ।

ਹੋਇਆ ਇੰਝ ਕਿ ਸਿਧਾਰਥ ਸ਼ੁਕਲਾ ਦਾ ਨਵਾਂ ਸ਼ੋਅ ‘ਬ੍ਰੋਕਨ ਬਟ ਬਿਊਟੀਫੁੱਲ’ ਜਲਦ ਹੀ ਆਲਟ ਬਾਲਾਜੀ ’ਤੇ ਰਿਲੀਜ਼ ਹੋਣ ਵਾਲਾ ਹੈ। ਇਸ ਵਿਚਕਾਰ ਆਲਟ ਬਾਲਾਜੀ ਦੇ ਟਵਿਟਰ ਹੈਂਡਲ ਤੋਂ ਸ਼ੋਅ ਨਾਲ ਜੁੜਿਆ ਇਕ ਇਤਰਾਜ਼ਯੋਗ ਟਵੀਟ ਲਾਈਕ ਹੋ ਗਿਆ, ਜਿਸ ਨੂੰ ਦੇਖ ਕੇ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਭੜਕ ਗਏ।

ਕਈ ਯੂਜ਼ਰਸ ਨੇ ਆਲਟ ਬਾਲਾਜੀ ਐਪ ਨੂੰ ਅਨਇੰਸਟਾਲ ਕਰ ਦਿੱਤਾ ਤਾਂ ਕੁਝ ਨੇ ਇਸ ਦੀ ਰੇਟਿੰਗ ਨੂੰ ਨੈਗੇਟਿਵ ਰੀਵਿਊਜ਼ ਦਿੱਤੇ। ਮਾਮਲਾ ਵਧਦਾ ਦੇਖ ਆਲਟ ਬਾਲਾਜੀ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਰਹੀ ਏਜੰਸੀ ਨੇ ਇਸ ਪੂਰੇ ਮਾਮਲੇ ਨੂੰ ਗਲਤੀ ਨਾਲ ਹੋਈ ਘਟਨਾ ਦੱਸ ਕੇ ਮੁਆਫ਼ੀ ਮੰਗੀ ਹੈ।

ਡਿਜੀਟਲ ਤੇ ਸੋਸ਼ਲ ਮੀਡੀਆ ਏਜੰਸੀ ਆਟਮ ਵਰਲਡਵਾਈਡ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਆਲਟ ਬਾਲਾਜੀ ਨੇ ਰੀਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, ‘ਅਸੀਂ ਆਟਮ, ਓ. ਆਰ. ਐੱਮ. ਆਲਟ ਬਾਲਾਜੀ ਦੇ ਸੋਸ਼ਲ ਮੀਡੀਆ ਨੂੰ ਮੈਨੇਜ ਕਰਦੇ ਹਾਂ। ਬੀਤੀ ਰਾਤ ਨੂੰ ਸਾਡੇ ਟੀਮ ਦੇ ਇਕ ਮੈਂਬਰ ਤੋਂ ਗਲਤੀ ਨਾਲ ਸ਼ਹਿਨਾਜ਼ ਦੇ ਬਾਰੇ ਇਕ ਟਵੀਟ ਲਾਈਕ ਹੋ ਗਿਆ, ਜੋ ਕਿ ਠੀਕ ਨਹੀਂ ਸੀ। ਅਸੀਂ ਪ੍ਰਸ਼ੰਸਕਾਂ ਤੇ ਕਲਾਕਾਰਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਦਿੰਦੇ ਹਾਂ ਤੇ ਕਿਸੇ ਨੂੰ ਠੇਸ ਪਹੁੰਚਾਉਣ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਸੀ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News