ਅੱਲੂ ਅਰਜੁਨ ਇੰਝ ਬਣਦੇ ਸਨ ਪੁਸ਼ਪਾ ਰਾਜ, ਵੈਨਿਟੀ ਵੈਨ ਤੋਂ ਸਾਹਮਣੇ ਆਈ ਟਰਾਂਸਫਾਰਮੇਸ਼ਨ ਦੀ ਵੀਡੀਓ

Thursday, Feb 10, 2022 - 05:16 PM (IST)

ਅੱਲੂ ਅਰਜੁਨ ਇੰਝ ਬਣਦੇ ਸਨ ਪੁਸ਼ਪਾ ਰਾਜ, ਵੈਨਿਟੀ ਵੈਨ ਤੋਂ ਸਾਹਮਣੇ ਆਈ ਟਰਾਂਸਫਾਰਮੇਸ਼ਨ ਦੀ ਵੀਡੀਓ

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ‘ਪੁਸ਼ਪਾ’ ਫ਼ਿਲਮ ਨੇ ਨਾ ਸਿਰਫ ਦੇਸ਼, ਸਗੋਂ ਪੂਰੀ ਦੁਨੀਆ ’ਚ ਰੱਜ ਕੇ ਤਹਿਲਕਾ ਮਚਾਇਆ ਹੈ। ਜੋ ਉਤਸ਼ਾਹ ‘ਬਾਹੂਬਲੀ’ ਦੇ ਸਮੇਂ ਦੇਖਣ ਨੂੰ ਮਿਲਿਆ ਸੀ, ਉਸੇ ਤਰ੍ਹਾਂ ਦਾ ਮਾਹੌਲ ‘ਪੁਸ਼ਪਾ’ ਨੂੰ ਲੈ ਕੇ ਵੀ ਬਣਿਆ।

ਹਰ ਪਾਸੇ ਫ਼ਿਲਮ ਦੀ ਚਰਚਾ ਹੋਈ। ਇਸ ਦੇ ਗੀਤਾਂ ’ਤੇ ਸਿਤਾਰਿਆਂ ਨੇ ਵੀ ਰੀਲਸ ਬਣਾਈਆਂ। ਡਾਇਲਾਗਸ ਵੀ ਖ਼ੂਬ ਮਸ਼ਹੂਰ ਹੋਏ। ਹੁਣ ਇਸ ਫ਼ਿਲਮ ਨਾਲ ਜੁੜੀ ਧਮਾਕੇਦਾਰ ਤੇ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ’ਚ ਦਿਖਾਇਆ ਗਿਆ ਹੈ ਕਿ ਅੱਲੂ ਅਰਜੁਨ ਖ਼ੁਦ ਨੂੰ ਕਿਵੇਂ ਪੁਸ਼ਪਾ ਰਾਜ ਬਣਾਉਂਦੇ ਸਨ। ਉਨ੍ਹਾਂ ਦੇ ਟਰਾਂਸਫਾਰਮੇਸ਼ਨ ਦੀ ਇਹ ਵੀਡੀਓ ਦੇਖਦਿਆਂ ਹੀ ਵਾਇਰਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਇਸ ਵੀਡੀਓ ’ਚ ਅੱਲੂ ਅਰਜੁਨ ਆਪਣੀ ਮਹਿੰਗੀ ਗੱਡੀ ਤੋਂ ਉਤਰਦੇ ਦਿਖਾਈ ਦੇ ਰਹੇ ਹਨ। ਬਲੈਕ ਕਲਰ ਦੀ ਕੈਜ਼ੂਅਲ ਆਊਟਫਿਟ ’ਚ ਉਹ ਹੈਂਡਸਮ ਲੱਗ ਰਹੇ ਹਨ। ਉਹ ਆਪਣੀ ਵੈਨਿਟੀ ਵੱਲ ਵਧਦੇ ਹਨ, ਜਿਥੇ ਹੇਅਰਸਟਾਈਲਿਸਟ ਤੇ ਮੇਕਅੱਪ ਆਰਟਿਸਟ ਪਹਿਲਾਂ ਤੋਂ ਮੌਜੂਦ ਹਨ।

ਕੌਫੀ ਦੇ ਸਿੱਪ ਲੈਂਦਿਆਂ ਅੱਲੂ ਨੂੰ ਪੁਸ਼ਪਾ ’ਚ ਬਦਲਣ ਦੀ ਪੂਰੀ ਤਿਆਰੀ ਚੱਲ ਰਹੀ ਹੈ। ਇਕ ਪਾਸੇ ਸਕ੍ਰੀਨ ’ਤੇ ਉਹ ਤਸਵੀਰ ਵੀ ਲੱਗੀ ਹੈ, ਜਿਸ ਵਾਂਗ ਅੱਲੂ ਨੂੰ ਦਿਖਣਾ ਹੈ। ਉਨ੍ਹਾਂ ਦੇ ਵਾਲਾਂ ਨੂੰ ਸੈੱਟ ਕੀਤਾ ਜਾਂਦਾ ਹੈ। ਮੇਕਅੱਪ ਕੀਤਾ ਜਾਂਦਾ ਹੈ। ਮੱਥੇ ’ਤੇ ਸੱਟ ਦਾ ਨਿਸ਼ਾਨ ਵੀ ਬਣਾਇਆ ਜਾਂਦਾ ਹੈ, ਜੋ ਫ਼ਿਲਮ ਦੇ ਸੀਨ ’ਚ ਤੁਸੀਂ ਦੇਖਿਆ ਹੋਵੇਗਾ।

ਉਨ੍ਹਾਂ ਦੇ ਹੱਥ ਤੇ ਛਾਤੀ ’ਤੇ ਵੀ ਮੇਕਅੱਪ ਹੁੰਦਾ ਹੈ। ਅਖੀਰ ’ਚ ਚਿਹਰੇ ’ਤੇ ਮੱਸਾ ਬਣਾਇਆ ਜਾਂਦਾ ਹੈ। ‘ਪੁਸ਼ਪਾ’ ਬਣਨ ਤੋਂ ਬਾਅਦ ਅੱਲੂ ਆਪਣੀ ਦਾੜ੍ਹੀ ’ਤੇ ਸਟਾਈਲ ਨਾਲ ਹੱਥ ਫੇਰਦੇ ਹਨ ਤੇ ਸ਼ੀਸ਼ੇ ’ਚ ਖ਼ੁਦ ਨੂੰ ਦੇਖਦੇ ਹਨ। ਬਾਹਰ ਦੇ ਨਾਲ ਉਹ ਖ਼ੁਦ ਨੂੰ ਅੰਦਰੋਂ ਵੀ ‘ਪੁਸ਼ਪਾ’ ਬਣਾ ਲੈਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News