ਪਿਤਾ ਮਹੇਸ਼ ਭੱਟ ਦੇ ਦੂਜੇ ਵਿਆਹ ਦੇ ਸਵਾਲਾਂ ਨੂੰ ਲੈ ਕੇ ਧੀ ਆਲੀਆ ਨੇ ਦਿੱਤੀ ਇਹ ਪ੍ਰਤੀਕਿਰਿਆ

Wednesday, May 05, 2021 - 07:09 PM (IST)

ਮੁੰਬਈ: ਫ਼ਿਲਮਮੇਕਰ ਮਹੇਸ਼ ਭੱਟ ਆਪਣੀਆਂ ਬਿਹਤਰੀਨ ਫ਼ਿਲਮਾਂ ਅਤੇ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਚਰਚਾ ’ਚ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਹੇਸ਼ ਭੱਟ ਨੇ ਦੋ ਵਿਆਹ ਕੀਤੇ ਹਨ। ਮਹੇਸ਼ ਭੱਟ ਦਾ ਪਹਿਲਾ ਵਿਆਹ ਕਿਰਨ ਭੱਟ ਨਾਲ ਹੋਇਆ ਸੀ ਜਿਸ ’ਚ ਉਨ੍ਹਾਂ ਨੇ ਪੂਜਾ ਭੱਟ ਅਤੇ ਰਾਹੁਲ ਭੱਟ ਨੂੰ ਜਨਮ ਦਿੱਤਾ। ਉੱਧਰ ਮਹੇਸ਼ ਭੱਟ ਨੇ ਦੂਜਾ ਵਿਆਹ ਸੋਨੀ ਰਾਜਦਾਨ ਨਾਲ ਕੀਤਾ ਸੀ ਇਸ ਵਿਆਹ ਤੋਂ ਬਾਅਦ ਮਹੇਸ਼ ਭੱਟ ਦੇ ਘਰ ਸ਼ਾਹੀਨ ਅਤੇ ਆਲੀਆ ਦਾ ਜਨਮ ਹੋਇਆ ਸੀ। 
ਤੁਹਾਨੂੰ ਦੱਸ ਦੇਈਏ ਕਿ ਇਕ ਵਾਰ ਇਕ ਚੈਟ ਸ਼ੋਅ ’ਚ ਮਹੇਸ਼ ਭੱਟ ਅਤੇ ਆਲੀਆ ਭੱਟ ਇਕੱਠੇ ਪਹੁੰਚੇ ਸਨ ਇਸ ਦੌਰਾਨ ਆਲੀਆ ਨੇ ਦੱਸਿਆ ਸੀ ਕਿ ਲੋਕ ਹਮੇਸ਼ਾ ਮੈਨੂੰ ਇਹ ਕਹਿੰਦੇ ਹਨ ਕਿ ਤੁਹਾਡੇ ਪਿਤਾ ਮਹੇਸ਼ ਭੱਟ ਨੇ ਦੋ-ਦੋ ਵਿਆਹ ਕੀਤੇ ਹਨ। ਆਲੀਆ ਮੁਤਾਬਕ ਉਨ੍ਹਾਂ ਲਈ ਇਹ ਇਕਦਮ ਨਾਰਮਲ ਗੱਲ ਸੀ ਕਿ ਉਨ੍ਹਾਂ ਦੇ ਪਿਤਾ ਨੇ ਦੋ ਵਿਆਹ ਕੀਤੇ ਹਨ। 

PunjabKesari
ਆਲੀਆ ਨੇ ਚੈਟ ਸ਼ੋਅ ’ਚ ਅੱਗੇ ਕਿਹਾ ਕਿ ਇਹ ਸੋਚਦੀ ਹਾਂ ਕਿ ਮੇਰੇ ਲਈ ਇਸ ਲਈ ਵੀ ਨਾਰਮਲ ਸੀ ਕਿਉਂਕਿ ਘਰ ’ਚ ਅਸੀਂ ਹਮੇਸ਼ਾ ਇਸ ਬਾਰੇ ’ਚ ਗੱਲ ਕਰਦੇ ਹਾਂ। ਸਾਡੇ ਪਿਤਾ ਸਾਡੇ ਤੋਂ ਕੁਝ ਲੁਕਾਉਂਦੇ ਨਹੀਂ ਸਨ। ਉੱਧਰ ਮਹੇਸ਼ ਭੱਟ ਨੇ ਕਿਹਾ ਸੀ ਕਿ ਮੇਰੇ ਘਰ ’ਚ ਕੰਧਾਂ ਨਹੀਂ ਹਨ, ਮੇਰੇ ਬੱਚੇ ਮੇਰਾ ਅੰਸ਼ ਹਨ, ਮੇਰਾ ਖ਼ੂਨ ਹਨ, ਇਸ ਲਈ ਉਨ੍ਹਾਂ ਨੂੰ ਮੇਰੇ ਬਾਰੇ ’ਚ ਸਭ ਕੁਝ ਪਤਾ ਹੋਣਾ ਚਾਹੀਦਾ। ਗੱਲ ਜੇਕਰ ਵਰਕਫਰੰਟ ਦੀ ਕਰੀਏ ਤਾਂ ਆਲੀਆ ਭੱਟ ਜਲਦ ਹੀ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਆਲੀਆ ਦੇ ਨਾਲ ਰਣਬੀਰ ਕਪੂਰ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਐੱਸ.ਐੱਸ.ਰਾਜਾਮੌਲੀ ਦੀ ‘ਆਰ.ਆਰ.ਆਰ’ ਅਤੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਹੈ।


Aarti dhillon

Content Editor

Related News