ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਸਪਾਟ ਹੋਏ ਆਲੀਆ-ਰਣਬੀਰ, ਦੇਖੋ ਖੂਬਸੂਰਤ ਤਸਵੀਰਾਂ

Thursday, May 05, 2022 - 05:06 PM (IST)

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਸਪਾਟ ਹੋਏ ਆਲੀਆ-ਰਣਬੀਰ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- 14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ 'ਚ ਰੁੱਝ ਗਏ ਹਨ। ਵਿਆਹ ਦੇ ਦੋ ਦਿਨ ਬਾਅਦ ਹੀ ਰਣਬੀਰ ਆਪਣੇ ਕੰਮ 'ਤੇ ਪਰਤ ਗਏ ਸਨ। ਉਧਰ ਕਪੂਰ ਪਰਿਵਾਰ ਦੀ ਨੂੰਹ ਵੀ ਵਿਆਹ ਦੇ 5 ਦਿਨ ਬਾਅਦ ਹੀ ਫਿਲਮ ਦੀ ਸ਼ੂਟਿੰਗ ਲਈ ਰਵਾਨਾ ਹੋ ਗਈ ਸੀ। ਸ਼ੂਟ ਦੇ ਚੱਲਦੇ ਜੋੜਾ ਇਕ ਦੂਜੇ ਨਾਲ ਸਮਾਂ ਨਹੀਂ ਬਿਤਾ ਪਾਇਆ। ਇਸ ਵਿਚਾਲੇ ਬੀਤੀ ਰਾਤ ਆਲੀਆ-ਰਣਬੀਰ ਨੂੰ ਵਿਆਹ ਤੋਂ ਬਾਅਦ ਇਕੱਠੇ ਸਪਾਟ ਕੀਤਾ ਗਿਆ, ਜਿਥੋਂ ਦੋਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਇਸ ਦੌਰਾਨ ਆਲੀਆ ਭੱਟ ਦੀ ਬਹੁਤ ਕਿਊਟ ਲੁਕ ਦੇਖਣ ਨੂੰ ਮਿਲੀ।

PunjabKesari
ਫਿਲਮ ਸਿਟੀ 'ਚ ਸਪਾਟ ਹੋਏ ਅਦਾਕਾਰਾ ਆਪਣੀ ਛੋਟੀ ਜਿਹੀ ਗਰਲ ਫੈਨਜ਼ ਦੇ ਗਲੇ ਲੱਗ ਪੋਜ਼ ਦਿੰਦੀ ਦਿਖਾਈ ਦਿੱਤੀ।

 PunjabKesari
ਇਸ ਦੌਰਾਨ ਆਲੀਆ ਦੀ ਬਲੈਕ ਲੁਕ ਦੇਖਣ ਨੂੰ ਮਿਲੀ। ਬਲੈਕ ਟਾਪ ਅਤੇ ਮੈਚਿੰਗ ਪੈਂਟ 'ਚ ਅਦਾਕਾਰਾ ਕਾਫੀ ਸਟਾਈਲਿਸ਼ ਦਿਖੀ। 

PunjabKesari
ਉਧਰ ਰਣਬੀਰ ਕਪੂਰ ਵੀ ਇਸ ਦੌਰਾਨ ਬਲੈਕ ਟੀ ਸ਼ਰਟ 'ਚ ਸਮਾਰਟ ਦਿਖੇ। ਮੀਡੀਆ ਨੂੰ ਕੁਝ ਪੋਜ਼ ਦੇਣ ਤੋਂ ਬਾਅਦ ਰਣਬੀਰ ਅਤੇ ਆਲੀਆ ਗੱਡੀ 'ਚ ਬੈਠ ਕੇ ਚਲੇ ਗਏ। 

PunjabKesari
ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਨੀਂ ਦਿਨੀਂ 'ਰੋਕੀ ਐਂਡ ਰਾਣੀ' 'ਚ ਰੁੱਝੇ ਹਨ। ਉਧਰ ਇਸ ਤੋਂ ਇਲਾਵਾ ਉਹ ਜਲਦ ਹੀ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।

PunjabKesari


author

Aarti dhillon

Content Editor

Related News