ਧੀ ਨੂੰ ਗੋਦ ''ਚ ਲੈ ਕੇ ਨਵੇਂ ਘਰ ਦਾ ਨਿਰਮਾਣ ਕਾਰਜ ਦੇਖਣ ਪੁੱਜੇ Alia-Ranbir,ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਸਭ ਦਾ ਦਿਲ

Tuesday, Jun 25, 2024 - 01:53 PM (IST)

ਧੀ ਨੂੰ ਗੋਦ ''ਚ ਲੈ ਕੇ ਨਵੇਂ ਘਰ ਦਾ ਨਿਰਮਾਣ ਕਾਰਜ ਦੇਖਣ ਪੁੱਜੇ Alia-Ranbir,ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਸਭ ਦਾ ਦਿਲ

ਮੁੰਬਈ- ਬੀ-ਟਾਊਨ ਦੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਫੈਨਜ਼ ਨੂੰ ਕਦੇ ਆਪਣੀ ਅਦਾਕਾਰੀ ਨਾਲ ਅਤੇ ਕਦੀ ਆਪਣੀ ਨਿੱਜੀ ਜ਼ਿੰਦਗੀ ਨਾਲ ਪ੍ਰਭਾਵਿਤ ਕਰਨ 'ਚ ਸਫਲ ਰਹਿੰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਦੀ ਪਿਆਰੀ ਧੀ ਰਾਹਾ ਵੀ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਫੈਨਜ਼ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਹੁਣ ਹਾਲ ਹੀ 'ਚ ਰਣਬੀਰ-ਆਲੀਆ ਆਪਣੀ ਧੀ ਨਾਲ ਨਵੇਂ ਘਰ ਦਾ ਨਿਰਮਾਣ ਕੰਮ ਦੇਖਣ ਗਏ , ਜਿੱਥੇ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ ਦੇ ਕੈਮਰਿਆਂ 'ਚ ਕੈਦ ਹੋ ਗਈਆਂ ਅਤੇ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਲੀਆ ਆਪਣੀ ਸੱਸ ਨੀਤੂ ਕਪੂਰ, ਪਤੀ ਰਣਬੀਰ ਅਤੇ ਧੀ ਰਾਹਾ ਨਾਲ ਨਿਰਮਾਣ ਕਾਰਜ ਦੇਖਣ ਪੁੱਜੀ ਹੈ। ਇਸ ਦੌਰਾਨ ਰਾਹਾ ਕਦੇ ਆਪਣੇ ਪਿਤਾ ਦੀ ਗੋਦ 'ਚ ਤਾਂ ਕਦੇ ਮਾਂ ਦੀ ਗੋਦ 'ਚ ਕਿਊਟ ਨਜ਼ਰ ਆ ਰਹੀ ਹੈ।

PunjabKesari

ਕਪੂਰ ਪਰਿਵਾਰ ਦੀ ਰਾਜਕੁਮਾਰੀ ਚਿੱਟੇ ਰੰਗ ਦਾ ਟੌਪ ਪਹਿਨ ਕੇ ਅਤੇ ਆਪਣੇ ਵਾਲਾਂ ਨੂੰ ਬੰਨ੍ਹ ਕੇ ਬਹੁਤ ਪਿਆਰੀ ਲੱਗ ਰਹੀ ਹੈ। ਇਸ ਦੌਰਾਨ ਉਸ ਦੇ ਚਿਹਰੇ ਦੇ ਹਾਵ-ਭਾਵ ਨਜ਼ਰ ਆ ਰਹੇ ਹਨ।ਆਲੀਆ ਭੱਟ ਆਫ-ਵਾਈਟ ਕ੍ਰੌਪ ਟਾਪ ਅਤੇ ਮੈਚਿੰਗ ਟਰਾਊਜ਼ਰ 'ਚ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਹੈ। ਜਦੋਂ ਕਿ ਰਣਬੀਰ ਸਫੇਦ ਹੁੱਡੀ ਦੇ ਨਾਲ ਬਲੈਕ ਸ਼ਾਰਟਸ  'ਚ ਨਜ਼ਰ ਆ ਰਹੇ ਹਨ।ਇਸ ਜੋੜੇ ਦੇ ਨਾਲ ਉਨ੍ਹਾਂ ਦੀ ਮਾਂ ਨੀਤੂ ਕਪੂਰ ਵੀ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ। ਕਪੂਰ ਪਰਿਵਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

PunjabKesari

ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦ ਹੀ ਐਕਸ਼ਨ ਥ੍ਰਿਲਰ ਫਿਲਮ 'ਜਿਗਰਾ' 'ਚ ਨਜ਼ਰ ਆਵੇਗੀ ਜੋ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦੂਜੇ ਪਾਸੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰਾਮਾਇਣ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

PunjabKesari


author

Priyanka

Content Editor

Related News