ਕਰਨ ਜੌਹਰ ਦੇ ਦਫ਼ਤਰ ਦੇ ਬਾਹਰ ਸਪਾਟ ਹੋਈ ਆਲੀਆ ਭੱਟ, ਯੈਲੋ ਸ਼ਰਟ ’ਚ ਲੱਗ ਰਹੀ ਸ਼ਾਨਦਾਰ

Thursday, Sep 15, 2022 - 11:55 AM (IST)

ਕਰਨ ਜੌਹਰ ਦੇ ਦਫ਼ਤਰ ਦੇ ਬਾਹਰ ਸਪਾਟ ਹੋਈ ਆਲੀਆ ਭੱਟ, ਯੈਲੋ ਸ਼ਰਟ ’ਚ ਲੱਗ ਰਹੀ ਸ਼ਾਨਦਾਰ

ਬਾਲੀਵੁੱਡ ਡੈਸਕ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ’ ਦੀ ਸਫ਼ਲਤਾ ਤੋਂ ਕਾਫ਼ੀ ਖੁਸ਼ ਹਨ। ਆਲੀਆ ਨੇ ਪ੍ਰੈਗਨੈਂਸੀ ਦੇ ਦੌਰਾਨ ਵੀ ਫ਼ਿਲਮ ਨੂੰ ਜ਼ੋਰਦਾਰ ਤਰੀਕੇ ਨਾਲ ਪ੍ਰਮੋਟ ਕੀਤਾ, ਜਿਸ ਦੇ ਨਤੀਜੇ ਹੁਣ ਅਦਾਕਾਰਾ ਨੂੰ ਮਿਲ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਬਣੇਗੀ ਹੋਸਟ, ਅਦਾਕਾਰ ਨੇ ‘ਡ੍ਰੀਮ ਹੋਮ ਵਿਦ ਗੌਰੀ ਖ਼ਾਨ’ ਦਾ ਪ੍ਰੋਮੋ ਕੀਤਾ ਸਾਂਝਾ

ਇਸ ਦੌਰਾਨ ਬੀਤੇ ਦਿਨ ਅਦਾਕਾਰਾ ਨੂੰ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਦਫ਼ਤਰ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਅਦਾਕਾਰਾ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲੀ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਆਲੀਆ ਭੱਟ ਨੂੰ ਬਲੂ ਜੀਂਸ ਦੇ ਨਾਲ ਇਕ ਯੈਲੋ ਕਲਰ ਦੀ ਕਮੀਜ਼ ’ਚ ਦੇਖਿਆ ਗਿਆ। ਜਿਸ ’ਚ ਅਦਾਕਾਰ ਬੇਹੱਦ ਖੂਬਸੂਰਤ ਲੱਗ ਰਹੀ ਸੀ।ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ  ਹਨ।

PunjabKesari

ਇਹ ਵੀ ਪੜ੍ਹੋ : ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਿਨੇਮਾ ਹਾਲ 'ਚ ਸਿਰਫ਼ 75 ਰੁ.’ਚ ਵੇਖੋ ਕੋਈ ਵੀ ਫ਼ਿਲਮ, ਜਾਣੋ ਕਦੋਂ

ਕਾਰ ਤੋਂ ਉਤਰਨ ਤੋਂ ਬਾਅਦ ਆਲੀਆ ਨੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ। ਆਲੀਆ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਯਾਨ ਮੁਖਰਜੀ ਦੇ ਨਿਰਦੇਸ਼ਨ ’ਚ ਬਣੀ ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਨੇ ਕਾਫ਼ੀ ਜ਼ਬਰਦਸਤ ਕਮਾਈ ਕੀਤੀ  ਹੈ।

PunjabKesari

ਰਣਬੀਰ ਕਪੂਰ ਅਤੇ ਆਲੀਆ ਭੱਟ ਤੋਂ ਇਲਾਵਾ ਫ਼ਿਲਮ ’ਚ ਅਮਿਤਾਭ ਬੱਚਨ, ਮੌਨੀ ਰਾਏ, ਨਾਗਾਰਜੁਨ ਵੀ ਅਹਿਮ ਭੂਮਿਕਾਵਾਂ ’ਚ ਹਨ। ਦਰਸ਼ਕਾਂ ਫ਼ਿਲਮ ‘ਬ੍ਰਹਮਾਸਤਰ’ ਨੂੰ ਕਾਫ਼ੀ ਚੰਗਾ ਹੁੰਗਾਰਾ ਦਿੱਤਾ ਹੈ। ਜਿਸ ਦਾ ਸਬੂਤ ਫ਼ਿਲਮ ਦੀ ਬਾਕਸ ਆਫ਼ਿਸ ਕਲੈਕਸ਼ਨ  ਹੈ।

PunjabKesari


author

Shivani Bassan

Content Editor

Related News