ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡ਼ੀਓ

Thursday, Dec 16, 2021 - 01:43 PM (IST)

ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡ਼ੀਓ

ਮੁੰਬਈ- ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਅਗਲੀ ਫ਼ਿਲਮ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਰਾਹੀਂ ਫ਼ਿਲਮ 'ਚ ਰਣਬੀਰ ਕਪੂਰ ਦੇ ਦਮਦਾਰ ਰੋਲ ਦੀ ਝਲਕ ਮਿਲਦੀ ਹੈ, ਜਿਸ ਨੂੰ ਵੇਖ ਕੇ ਰਣਬੀਰ ਦੇ ਫੈਨਜ਼ ਬੇਹੱਦ ਖੁਸ਼ ਹਨ।
ਇਸ ਫ਼ਿਲਮ ਨੂੰ ਆਯਾਨ ਮੁਖਰਜ਼ੀ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ 'ਚ ਰਣਬੀਰ ਕਪੂਰ ਦੀ ਫਰਸਟ ਲੁੱਕ ਸਾਹਮਣੇ ਆ ਚੁੱਕੀ ਹੈ। ਫੈਨਜ਼ ਵੱਲੋਂ ਪੋਸਟਰ 'ਚ ਰਣਬੀਰ ਦੀ ਪਹਿਲੀ ਲੁੱਕ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸ ਵਿਚ ਰਣਬੀਰ ਕਪੂਰ ਹੱਥ ਵਿਚ ਤ੍ਰਿਸ਼ੂਲ ਫੜ੍ਹ ਕੇ ਅੱਗ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ। ਰਣਬੀਰ ਦੇ ਨਾਲ ਫ਼ਿਲਮ 'ਬ੍ਰਹਮਾਸਤਰ' ਵਿਚ ਅਮਿਤਾਭ ਬੱਚਨ, ਆਲੀਆ ਭੱਟ ਵੀ ਮੁੱਖ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਰਣਬੀਰ ਇਸ ਫ਼ਿਲਮ ਵਿਚ ਸ਼ਿਵਾ ਦਾ ਕਿਰਦਾਰ ਅਦਾ ਕਰ ਰਹੇ ਹਨ। ਇਹ ਫ਼ਿਲਮ ਇਕ ਮਿਥਿਹਾਸਕ ਕਥਾ 'ਤੇ ਅਧਾਰਿਤ ਹੈ।


ਰਣਬੀਰ ਕਪੂਰ ਦੀ ਇਹ ਫ਼ਿਲਮ ਅਗਲੇ ਸਾਲ 2022 ਵਿਚ ਰਿਲੀਜ਼ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ ਆਪਣੀ ਲੇਡੀ ਲਵ ਆਲੀਆ ਭੱਟ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਦੀ ਸ਼ੁਰੂਆਤ ਸ਼ਿਵਾ ਤੇ ਈਸ਼ਾ ਦੇ ਵਾਈਸਓਵਰ ਨਾਲ ਹੁੰਦੀ ਹੈ। ਇਸ ਮੋਸ਼ਨ ਪੋਸਟਰ ਨੂੰ ਵੇਖ ਕੇ ਰਣਬੀਰ ਦੇ ਲੁੱਕ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਬੈਂਚਮਾਰਕ ਵੀ ਸੈੱਟ ਕਰ ਸਕਦੀ ਹੈ। ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ, ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ, "ਆਪਣੀ ਰੌਸ਼ਨੀ ਤੇ ਸ਼ਕਤੀਆਂ ਦੇ ਨਾਲ ਜਲਦ ਆ ਰਿਹਾ ਹੈ ਸਾਡਾ ਸ਼ਿਵਾ।" ਇਸ ਫ਼ਿਲਮ ਦੇ ਜ਼ਰੀਏ ਦਰਸ਼ਕਾਂ ਨੂੰ ਰਣਬੀਰ ਕਪੂਰ ਦੀ ਐਂਕਟਿੰਗ ਦਾ ਇਕ ਨਵਾਂ ਪਹਿਲੂ ਵਿਖਾਈ ਦੇਵੇਗਾ। ਦਰਸ਼ਕ ਇਸ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹਲਾਂਕਿ ਇਹ ਫ਼ਿਲਮ ਦਰਸ਼ਕਾਂ ਉੱਤੇ ਆਪਣਾ ਜਾਦੂ ਵਿਖਾ ਸਕੇਗੀ ਜਾਂ ਨਹੀਂ, ਇਹ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।


author

Aarti dhillon

Content Editor

Related News