ਆਲਿਆ-ਰਣਬੀਰ ਜੋਧਪੁਰ 'ਚ ਤਲਾਸ਼ ਰਹੇ ਆਪਣਾ ਵੈਡਿੰਗ ਡੈਸਟੀਨੇਸ਼ਨ!

Monday, Sep 27, 2021 - 02:28 PM (IST)

ਆਲਿਆ-ਰਣਬੀਰ ਜੋਧਪੁਰ 'ਚ ਤਲਾਸ਼ ਰਹੇ ਆਪਣਾ ਵੈਡਿੰਗ ਡੈਸਟੀਨੇਸ਼ਨ!

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮੋਸਟ ਆਵੇਟਡ ਵਿਆਹਾਂ 'ਚੋਂ ਇਕ ਹੈ ਆਲਿਆ ਭੱਟ ਤੇ ਰਣਬੀਰ ਕਪੂਰ ਦਾ ਵਿਆਹ। ਫੈਨਜ਼ ਕਾਫ਼ੀ ਸਮੇਂ ਤੋਂ ਇਨ੍ਹਾਂ ਦੀ ਵੈਡਿੰਗ ਦਾ ਇੰਤਜ਼ਾਰ ਕਰ ਰਹੇ ਹਨ। ਪਤਾ ਲੱਗਦਾ ਹੈ ਕਿ ਹੁਣ ਇਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਇਸ ਜੋੜੇ ਨੂੰ ਹਾਲ ਹੀ 'ਚ ਜੋਧਪੁਰ 'ਚ ਸਪਾਟ ਕੀਤਾ ਗਿਆ। ਹੁਣ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਇਹ ਚਰਚਾ ਹੋ ਰਹੀ ਹੈ ਕਿ ਦੋਵੇਂ ਵਿਆਹ ਲਈ ਵੈਨਿਊ ਦੇਖਣ ਗਏ ਹਨ। ਸੋਸ਼ਲ ਮੀਡੀਆ 'ਤੇ ਬਜ਼ ਹੈ ਕਿ ਦੋਵੇਂ ਜਲਦ ਇਕ ਹੋਣ ਵਾਲੇ ਹਨ ਕਿਉਂਕਿ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਆਲਿਆ ਭੱਟ-ਰਣਬੀਰ ਇਕੱਠੇ ਨਜ਼ਰ ਆ ਰਹੇ ਹਨ।

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਤੋਂ ਯੂਜ਼ਰਜ਼ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ। ਕਿਸੇ ਦਾ ਕਹਿਣਾ ਹੈ ਕਿ ਦੋਵੇਂ ਆਪਣਾ ਵੈਡਿੰਗ ਵੈਨਿਊ ਦੇਖਣ ਆਏ ਹਨ। ਇਕ ਯੂਜ਼ਰ ਨੇ ਲਿਖਿਆ ਕਿ ਹੁਣ ਤਾਂ ਆਫੀਸ਼ੀਅਲ ਹੀ ਹੋ ਗਿਆ ਹੈ ਤਾਂ ਉਥੇ ਹੀ ਕਈ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਤਕ ਦੇ ਦਿੱਤੀ। 

PunjabKesari

ਦਰਅਸਲ, ਜੋਧਪੁਰ ਫ਼ਿਲਮੀ ਸਿਤਾਰਿਆਂ ਲਈ ਡ੍ਰੀਮ ਵੈਡਿੰਗ ਪਲੇਸ ਹਨ। ਤਾਂ ਇਸ ਲਈ ਵੀ ਇਨ੍ਹਾਂ ਖ਼ਬਰਾਂ ਨੂੰ ਜ਼ੋਰ ਮਿਲ ਰਿਹਾ ਹੈ। ਇਸ ਦੌਰਾਨ ਰਣਬੀਰ ਕਪੂਰ ਬ੍ਰਾਊਨ ਕਲਰ ਦੀ ਲੂਜ਼ ਟੀ-ਸ਼ਰਟ ਅਤੇ ਟ੍ਰਾਊਜ਼ਰ 'ਚ ਨਜ਼ਰ ਆਏ ਅਤੇ ਉਥੇ ਹੀ ਆਲਿਆ ਨੇ ਗ੍ਰੀਨ ਵ੍ਹਾਈਟ ਪ੍ਰਿੰਟ ਜੈਕੇਟ ਨਾਲ ਜੀਨ ਪਾਈ ਹੋਈ ਸੀ। ਉਨ੍ਹਾਂ ਨੇ ਸੇਫਟੀ ਮੇਜਰਸ ਨੂੰ ਧਿਆਨ 'ਚ ਰੱਖਦੇ ਹੋਏ ਮਾਸਕ ਵੀ ਲਗਾਏ ਹੋਏ ਸਨ।

PunjabKesari


author

sunita

Content Editor

Related News