ਬੁਆਏਫਰੈਂਡ ਰਣਬੀਰ ਨਾਲ ਕਦੋਂ ਵਿਆਹ ਕਰਵਾਏਗੀ ਆਲੀਆ ਭੱਟ? ਸਾਹਮਣੇ ਆਇਆ ਇਹ ਬਿਆਨ

Wednesday, Feb 23, 2022 - 01:07 PM (IST)

ਬੁਆਏਫਰੈਂਡ ਰਣਬੀਰ ਨਾਲ ਕਦੋਂ ਵਿਆਹ ਕਰਵਾਏਗੀ ਆਲੀਆ ਭੱਟ? ਸਾਹਮਣੇ ਆਇਆ ਇਹ ਬਿਆਨ

ਮੁੰਬਈ (ਬਿਊਰੋ)– ਆਲੀਆ ਭੱਟ ਤੇ ਰਣਬੀਰ ਕਪੂਰ ਸੀਰੀਅਸ ਰਿਲੇਸ਼ਨ ’ਚ ਹਨ। ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਆਲੀਆ ਤੇ ਰਣਬੀਰ ਜਲਦ ਵਿਆਹ ਕਰਵਾਉਣ ਵਾਲੇ ਹਨ। ਵਿਆਹ ਨੂੰ ਲੈ ਕੇ ਚੱਲ ਰਹੀਆਂ ਇਨ੍ਹਾਂ ਖ਼ਬਰਾਂ ’ਤੇ ਹੁਣ ਆਲੀਆ ਭੱਟ ਨੇ ਪ੍ਰਤੀਕਿਰਿਆ ਦਿੱਤੀ ਹੈ।

ਆਲੀਆ ਨੇ ਕੀ ਕਿਹਾ ਹੈ, ਇਹ ਜਾਣਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਰਣਬੀਰ ਤੇ ਆਲੀਆ ਵਿਚਾਲੇ ਨਜ਼ਦੀਕੀਆਂ ਸਾਲ 2017 ’ਚ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਵਧੀਆਂ ਸਨ। ਇਸ ਤੋਂ ਬਾਅਦ ਅੱਜ ਤਕ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਮੀਡੀਆ ਰਿਪੋਰਟ ਮੁਤਾਬਕ ਇਕ ਇੰਟਰਵਿਊ ’ਚ ਖ਼ੁਦ ਰਣਬੀਰ ਨੇ ਇਹ ਕਿਹਾ ਸੀ ਕਿ ਜੇਕਰ ਕੰਮਕਾਜ ਤੇ ਕੋਰੋਨਾ ਵਾਇਰਸ ਵਿਚਾਲੇ ਨਾ ਆਉਂਦੇ ਤਾਂ ਹੁਣ ਤਕ ਉਨ੍ਹਾਂ ਦਾ ਆਲੀਆ ਨਾਲ ਵਿਆਹ ਹੋ ਜਾਂਦਾ। ਹਾਲਾਂਕਿ ਵਿਆਹ ਨਾਲ ਜੁੜੀਆਂ ਖ਼ਬਰਾਂ ’ਤੇ ਹੁਣ ਆਲੀਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਆਲੀਆ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਸਵਾਲ ਵਾਰ-ਵਾਰ ਇਸ ਲਈ ਉੱਠ ਰਿਹਾ ਹੈ ਕਿਉਂਕਿ ਕਈ ਜੋੜੇ ਵਿਆਹ ਕਰਵਾ ਰਹੇ ਹਨ, ਅਜਿਹੇ ’ਚ ਲੋਕ ਸੋਚਣ ਲੱਗਦੇ ਹਨ ਕਿ ਤੁਸੀਂ ਵੀ ਕੱਪਲ ਹੋ ਤਾਂ ਵਿਆਹ ਕਰਵਾਉਣ ਵਾਲੇ ਹੋਵੋਗੇ।’

ਆਲੀਆ ਅੱਗੇ ਕਹਿੰਦੀ ਹੈ, ‘ਮੈਨੂੰ ਹਮੇਸ਼ਾ ਤੋਂ ਲੱਗਦਾ ਹੈ ਕਿ ਵਿਆਹ ਦਾ ਫ਼ੈਸਲਾ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ ਤੇ ਇਹ ਸਹੀ ਸਮੇਂ ’ਤੇ ਲਿਆ ਜਾਣਾ ਚਾਹੀਦਾ ਹੈ। ਖ਼ਾਸ ਕਰਕੇ ਉਦੋਂ, ਜਦੋਂ ਤੁਸੀਂ ਦੋਵੇਂ ਇਸ ਨੂੰ ਲੈ ਕੇ ਸਹਿਜ ਹੋਵੋ।’ ਦੱਸ ਦੇਈਏ ਕਿ ‘ਬ੍ਰਹਮਾਸਤਰ’ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇਕੱਠਿਆਂ ਪਹਿਲੀ ਫ਼ਿਲਮ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News