ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ’ਚ ਆਲੀਆ ਭੱਟ ਦੀ ਹੋਵੇਗੀ ਡਿਲੀਵਰੀ, ਰਿਸ਼ੀ ਕਪੂਰ ਦਾ ਰਿਹਾ ਹਸਪਤਾਲ ਨਾਲ ਸਬੰਧ

Tuesday, Oct 18, 2022 - 12:00 PM (IST)

ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ’ਚ ਆਲੀਆ ਭੱਟ ਦੀ ਹੋਵੇਗੀ ਡਿਲੀਵਰੀ, ਰਿਸ਼ੀ ਕਪੂਰ ਦਾ ਰਿਹਾ ਹਸਪਤਾਲ ਨਾਲ ਸਬੰਧ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਘਰ ਜਲਦ ਹੀ ਛੋਟੇ ਮਹਿਮਾਨ ਆਉਣ ਵਾਲਾ ਹੈ। ਰਣਬੀਰ-ਆਲੀਆ ਆਪਣੇ ਆਉਣ ਵਾਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਲੀਆ ਦੀ ਡਿਲੀਵਰੀ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਕਿਸੇ ਵੀ ਸਮੇਂ ਹੋ ਸਕਦੀ ਹੈ।

PunjabKesari

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਸ਼ਾਇਰੀ ਬੋਲਦਿਆਂ ਸੁਨੰਦਾ ਸ਼ਰਮਾ ਨੇ ਵੀਡੀਓ ਕੀਤੀ ਸਾਂਝੀ, ਕੈਪਸ਼ਨ ’ਚ ਲਿਖਿਆ- ‘ਦੇਬੀ ਸਾਬ’

ਖ਼ਬਰਾਂ ਮੁਤਾਬਕ ਕਪੂਰ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਿਰਗਾਂਵ ਦੇ ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ਹਸਪਤਾਲ ’ਚ ਆਲੀਆ ਭੱਟ ਦੀ ਡਿਲੀਵਰੀ ਦਾ ਨਾਂ ਰਜਿਸਟਰ ਕੀਤਾ ਗਿਆ ਹੈ। ਦੱਸ ਦੇਈਏ ਰਿਸ਼ੀ ਕਪੂਰ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੀ ਐੱਚ.ਐੱਨ. ਰਿਲਾਇੰਸ ਫ਼ਾਊਂਡੇਸ਼ਨ ਹਸਪਤਾਲ ’ਚ  ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਸੀ। 

PunjabKesari

 ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਦੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਤਸਵੀਰ ਨਾਲ ਆਲੀਆ ਭੱਟ ਨੇ ਲਿਖਿਆ ਕਿ ‘ਸਾਡਾ ਬੱਚਾ ਜਲਦ ਆ ਰਿਹਾ ਹੈ’। ਹਾਲ ਹੀ ’ਚ ਆਲੀਆ ਅਤੇ ਰਣਬੀਰ ਕਪੂਰ ਨੇ ਵੀ ਆਪਣੇ ਘਰ ਬੇਬੀ ਸ਼ਾਵਰ ਦੀਆਂ ਰਸਮਾਂ ਕੀਤੀਆਂ ਸਨ।

PunjabKesari

ਇਹ ਵੀ ਪੜ੍ਹੋ : ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਨਫ਼ਰਤ ਕਰਨ ਵਾਲਿਆਂ ਦੇ ਨਾਂ ’ਤੇ ਕੀਤਾ ਟਵੀਟ, ਕਿਹਾ- ‘ਟਰੋਲਸ ਕਿੱਥੇ ਗਾਇਬ ਹੋ ਰਹੇ ਹੋ’

ਇਸ ਸਮਾਰੋਹ ’ਚ ਨਜ਼ਦੀਕੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਅਦਾਕਾਰਾ ਦੀਆਂ ਬੇਬੀ ਸ਼ਾਵਰ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਇਆ ਸਨ। ਪ੍ਰਸ਼ੰਸਕ ਅਦਾਕਾਰਾ ਦੇ ਬੱਚੇ ਨੂੰ ਦੇਖਣ ਲਈ ਉਤਸ਼ਾਹਿਤ ਹੈ। 


author

Shivani Bassan

Content Editor

Related News