ਆਲੀਆ ਭੱਟ ਸ਼ਾਨਦਾਰ ਪੀਲੇ ਸੂਟ ’ਚ ਆਈ ਨਜ਼ਰ, ਤਸਵੀਰਾਂ ’ਚ ਦਿਖਾਈ ਦੇ ਰਿਹਾ ਬੇਬੀ ਬੰਪ

Saturday, Aug 06, 2022 - 11:05 AM (IST)

ਆਲੀਆ ਭੱਟ ਸ਼ਾਨਦਾਰ ਪੀਲੇ ਸੂਟ ’ਚ ਆਈ ਨਜ਼ਰ, ਤਸਵੀਰਾਂ ’ਚ ਦਿਖਾਈ ਦੇ ਰਿਹਾ ਬੇਬੀ ਬੰਪ

ਬਾਲੀਵੁੱਡ ਡੈਸਕ- ਕਪੂਰ ਪਰਿਵਾਰ ਦੀ ਨੂੰਹ ਆਲੀਆ ਭੱਟ ਇਨ੍ਹੀਂ ਦਿਨੀਂ ਗਰਭਵਤੀ ਹੈ। ਉਹ ਜਲਦ ਹੀ ਰਣਬੀਰ ਕਪੂਰ ਦੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ ਮਾਂ ਬਣਨ ਵਾਲੀ ਆਲੀਆ ਗਰਭ ਅਵਸਥਾ ਦੇ ਦੌਰਾਨ ਜ਼ਬਰਦਸਤ ਕੰਮ ਕਰ ਰਹੀ ਹੈ। ਅਦਾਕਾਰਾ ਨੂੰ ਅਕਸਰ ਫ਼ਿਲਮੀ ਕੰਮ ਲਈ ਸ਼ਹਿਰ ’ਚ ਦੇਖਿਆ ਜਾਂਦਾ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਰਕਸ਼ਾ ਬੰਧਨ ’ਤੇ ਭੈਣ ਅਲਕਾ ਦਾ ਸੰਦੇਸ਼ ਸੁਣ ਕੇ ਰੋਏ ਅਕਸ਼ੇ ਕੁਮਾਰ, ਕਿਹਾ- ‘ਦੇਵੀ ਦੇ ਆਉਣ ਨਾਲ ਬਦਲ...’

ਸਾਹਮਣੇ ਆਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ  ਹੈ ਕਿ ਮੌਮ-ਟੂ-ਬੀ ਆਲੀਆ ਦਾ ਭਾਰ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ। ਆਲੀਆ ਦਾ ਤਸਵੀਰਾਂ ’ਚ ਬੇਬੀ ਬੰਪ ਨਜ਼ਰ ਆ ਰਿਹਾ ਹੈ।

PunjabKesari

ਆਲੀਆ ਨੇ ਇਸ ਦੌਰਾਨ ਢਿੱਲੇ-ਢਿੱਲੇ ਕੱਪੜੇ ਪਾਉਂਦੀ ਨਜ਼ਰ ਆਈ। ਆਲੀਆ ਨੇ ਪੀਲੇ ਕੁੜਤੇ ਦੇ ਨਾਲ ਚਿੱਟੇ ਰੰਗ ਦਾ ਪਲਾਜ਼ੋ ਪਾਇਆ ਹੋਇਆ ਹੈ ਅਤੇ ਚਿਹਰੇ ’ਤੇ ਚਿੱਟਾ ਮਾਸਕ ਪਾਇਆ ਹੋਇਆ ਹੈ।

PunjabKesari

ਅਦਾਕਾਰਾ ਨੇ ਇਸ ਲੁੱਕ ਨਾਲ ਵਾਲਾਂ ਦਾ ਬਨ ਬਣਾਇਆ ਹੋਇਆ ਹੈ। ਅਦਾਕਾਰਾ ਕਾਰ ਤੋਂ ਬਾਹਰ ਨਿਕਲਦੇ ਸਮੇਂ ਬਹੁਤ ਆਰਾਮ ਨਾਲ ਤੁਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਪੀਲੇ ਸੂਟ ’ਚ ਬੇਹੱਦ ਜੱਚ ਰਹੀ ਸੀ। 

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਫ਼ਿਲਮ ਦੀ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਆਲੀਆ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।


author

Shivani Bassan

Content Editor

Related News