ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ

09/15/2022 3:04:43 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਹਾਲਾਂਕਿ ਪ੍ਰਸ਼ੰਸਕ Parents To Be Couple ਹੋਣ ਵਾਲੇ ਜੋੜੇ ਨੂੰ ਇਕੱਠੇ ਦੇਖਣ ਲਈ ਬੇਤਾਬ ਰਹਿੰਦੇ ਹਨ। ਜੋੜੇ ਲਈ ਇਹ ਸਾਲ ਬੇਹੱਦ ਖ਼ਾਸ ਹੈ ਇਕ ਪਾਸੇ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੀ ਫ਼ਿਲਮ ‘ਬ੍ਰਹਮਾਸਤਰ’ ਖੂਬ ਕਮਾਈ ਕਰ ਰਹੀ ਹੈ।

PunjabKesari

ਇਸ ਦੇ ਨਾਲ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਤਿਆਰੀਆਂ ਵੀ ਜ਼ੋਰਦਾਰ ਚੱਲ ਰਹੀਆਂ ਹਨ। ਨੀਤੂ ਕਪੂਰ ਅਤੇ ਸੋਨੀ ਰਾਜ਼ਦਾਨ ਇਕੱਠੇ ਇਸ ਫੰਕਸ਼ਨ ਨੂੰ ਹੋਸਟ ਕਰਨਗੇ।

ਇਹ ਵੀ ਪੜ੍ਹੋ : ਨਿਊਡ ਫ਼ੋਟੋਸ਼ੂਟ ’ਤੇ ਰਣਵੀਰ ਸਿੰਘ ਦਾ ਸਪੱਸ਼ਟੀਕਰਨ, ਕਿਹਾ- ‘ਤਸਵੀਰਾਂ ਨਾਲ ਛੇੜਛਾੜ ਹੋਈ ਹੈ’

PunjabKesari

ਮੀਡੀਆ ਰਿਪੋਰਟ ਅਨੁਸਾਰ ਫੂਡ ਮੈਨਿਊ ਪੂਰੀ ਤਰ੍ਹਾਂ ਸ਼ਾਕਾਹਾਰੀ ਥੀਮ ਵਾਲਾ ਹੋਵੇਗਾ। ਦੱਸ ਦੇਈਏ ਕਿ ਆਲੀਆ-ਰਣਬੀਰ ਦੇ ਵਿਆਹ ’ਚ ਵੇਗਨ ਬਰਗਰ ਅਤੇ ਸੁਸ਼ੀ ਸਟੇਸ਼ਨ ਲਈ ਵੀ ਇਕ ਵੱਖਰਾ ਸਟਾਲ ਸੀ। ਸਾਲ 2020 ’ਚ ਆਲੀਆ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਈ ਸੀ।

PunjabKesari

ਦੱਸ ਦੇਈਏ ਕਿ ਖ਼ਬਰਾ ਮੁਤਾਬਕ ਆਲੀਆ ਦਾ ਬੇਬੀ ਸ਼ਾਵਰ ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਰੱਖਿਆ ਜਾਵੇਗਾ। ਬੇਬੀ ਸ਼ਾਵਰ ਫੰਰਸ਼ਨ ਦੀ ਤਾਰੀਖ਼ ਵੀ ਜਲਦ ਹੀ ਸਾਹਮਣੇ ਆਵੇਗੀ। ਬੇਬੀ ਸ਼ਾਵਰ ਫੰਰਸ਼ਨ ’ਚ ਸਜਾਵਟ ਰਵਾਇਤੀ ਤਰੀਕੇ ਨੂੰ ਛੱਡ ਕੇ ਟ੍ਰੈਂਡ ਡੈਕੋਰੇਟ ਨਜ਼ਰ ਆਵੇਗੀ। ਖ਼ਾਸ ਗੱਲ ਇਹ ਹੈ ਕਿ ਜੋੜੇ ਦੇ ਬਚਪਨ ਦੀਆਂ ਤਸਵੀਰਾਂ  ਵੀ ਲਾਈਆਂ ਜਾਣਗੀਆਂ।

PunjabKesari

ਇਹ ਵੀ ਪੜ੍ਹੋ : ਆਰੀਆ ਤੋਂ ਬਾਅਦ ਇਕ ਹੋਰ ਨਵੀਂ ਵੈੱਬ ਸੀਰੀਜ਼ ਲੈ ਕੇ ਆਵੇਗੀ ਸੁਸ਼ਮਿਤਾ ਸੇਨ, ਓਟੀਟੀ ’ਤੇ ਮਚਾਵੇਗੀ ਧਮਾਲ

ਫਿਲਹਾਲ ਆਲੀਆ-ਰਣਬੀਰ ਆਪਣੇ ਬ੍ਰਹਮਾਸਤਰ ਫ਼ਿਲਮ ਦੀ ਖੂਸ਼ੀ ਦਾ ਆਨੰਦ ਲੈ ਰਹੇ ਹਨ। ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਜੋ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 

PunjabKesari


Shivani Bassan

Content Editor

Related News