ਆਲੀਆ ਦੇ ਨੂੰਹ ਬਣਨ ਤੋਂ ਬਾਅਦ ਪੁੱਤਰ ਰਣਬੀਰ ਨੂੰ ਲੈ ਕੇ ਨੀਤੂ ਨੇ ਆਖ਼ੀ ਇਹ ਗੱਲ

Saturday, Jun 18, 2022 - 05:00 PM (IST)

ਆਲੀਆ ਦੇ ਨੂੰਹ ਬਣਨ ਤੋਂ ਬਾਅਦ ਪੁੱਤਰ ਰਣਬੀਰ ਨੂੰ ਲੈ ਕੇ ਨੀਤੂ ਨੇ ਆਖ਼ੀ ਇਹ ਗੱਲ

ਬਾਲੀਵੁੱਡ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਇਸ ਸਾਲ ਅਪ੍ਰੈਲ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਹੁਣ ਹਾਲ ਹੀ ’ਚ ਨੀਤੂ ਕਪੂਰ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਵਿਆਹ ਤੋਂ ਬਹੁਤ ਖੁਸ਼ ਹੈ। ਇਸ ਦੇ ਨਾਲ ਹੀ ਨੀਤੂ ਨੇ ਦੱਸਿਆ ਕਿ ਕਿਵੇਂ ਆਲੀਆ ਨੇ ਵਿਆਹ ਤੋਂ ਬਾਅਦ ਰਣਬੀਰ ਦੀ ਜ਼ਿੰਦਗੀ ’ਚ ਕੁਝ ਚੀਜਾਂ ਬਦਲੀਆ ਹਨ।

PunjabKesari

ਇੰਟਰਵਿਊ ਦੌਰਾਨ ਨੀਤੂ ਨੇ ਕਿਹਾ ਕਿ ‘ਮੈਂ ਅੱਜ ਬਹੁਤ ਖੁਸ਼ ਹਾਂ। ਆਲੀਆ ਨੇ ਬਹੁਤ ਪਿਆਰ ਦਿੱਤਾ ਹੈ। ਮੈਨੂੰ ਰਣਬੀਰ ’ਚ ਕਾਫੀ ਬਦਲਾਅ ਮਹਿਸੂਸ ਹੋ ਰਿਹਾ ਹੈ। ਉਹ ਇਕੱਠੇ ਕਾਫ਼ੀ ਚੰਗੇ ਲੱਗਦੇ ਹਨ। ਮੈਂ ਬਹੁਤ ਖੁਸ਼ ਹਾਂ ਅਤੇ ਖੁਸ਼ਕਿਸਮਤ ਹਾਂ ਕਿ ਆਲੀਆ ਸਾਡੇ ਪਰਿਵਾਰ ’ਚ ਆਈ ਹੈ।ਇਸ ਲਈ ਜ਼ਿੰਦਗੀ ਸੱਚਮੁੱਚ ਬਦਲ ਗਈ ਹੈ ਅਤੇ ਮੈਂ ਹੁਣ ਕਾਫ਼ੀ ਸੰਤੁਸ਼ਟ ਮਹਿਸੂਸ ਕਰਦਾ ਹਾਂ। ਇਹ ਟੈਂਸ਼ਨ ਇਸ ਲਈ ਹੁੰਦੀ ਹੈ ਨਾ ਕਿ ਤੁਹਾਡੇ ਪੁੱਤਰ ਦਾ ਵਿਆਹ ਨਹੀਂ ਹੋਇਆ ਹੈ ਪਰ ਹੁਣ ਹੋ ਗਿਆ। ਇਸ ਤੋਂ ਪਹਿਲਾਂ ਨੀਤੂ ਨੇ ਕਿਹਾ ਕਿ ਉਹ ਆਲੀਆ ਨੂੰ ਆਪਣੀ ਨੂੰਹ ਬਣਾ ਕੇ ਬੇਹੱਦ ਖ਼ੁਸ਼ ਹੈ।

PunjabKesari

ਇਹ  ਵੀ ਪੜ੍ਹੋ : ‘ਹਮ ਪਾਂਚ’ ਦੀ ਸਵੀਟੀ ਨਿਭਾਵੇਗੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਦਯਾਬੇਨ ਦਾ ਕਿਰਦਾਰ

ਨੀਤੂ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਆਖ਼ਰੀ ਫ਼ਿਲਮ ‘ਬੇਸ਼ਰਮ’ ਸੀ। ਜੋ ਸਾਲ 2013 ’ਚ ਰਿਲੀਜ਼  ਹੋਈ ਸੀ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਨਾਲ ਲੀਡ ਰੋਲ ਪਲੇ ਕਰਦੀ ਨਜ਼ਰ ਆਈ।

ਇਹ  ਵੀ ਪੜ੍ਹੋ : ਲੰਬੇ ਵਾਲ, ਚਿਹਰੇ ’ਤੇ ਟੈਟੂ, ਕਾਲੇ ਲਿਬਾਜ਼, ਸੜਕ ਪਰ ਸਮੋਕਿੰਗ ਕਰਦਾ ਨਜ਼ਰ ਆਇਆ ਜੈਕੀ ਸ਼ਰਾਫ਼

ਹੁਣ ਅਦਾਕਾਰਾ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਜੁੱਗ ਜੁੱਗ ਜੀਓ’ ’ਚ ਨਜ਼ਰ ਅਵੇਗੀ। ਨੀਤੂ ਦੀ ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਨੀਤੂ ਇਸ ਸਮੇਂ ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰ’ ਨੂੰ ਜੱਜ ਕਰ ਰਹੀ ਹੈ।


author

Anuradha

Content Editor

Related News