ਪਤਨੀ ਟਵਿੰਕਲ ਦੇ ਬਰਥਡੇ ''ਤੇ ਅਕਸ਼ੈ ਕੁਮਾਰ ਨੇ ਲਿਖੀ ਖ਼ਾਸ ਪੋਸਟ
Tuesday, Dec 31, 2024 - 05:07 PM (IST)
ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਪਤਨੀ ਟਵਿੰਕਲ ਖੰਨਾ ਨੂੰ ਉਸ ਦੇ ਜਨਮਦਿਨ ’ਤੇ ਵਧਾਈਆਂ ਦਿੱਤੀਆਂ ਹਨ। ਉਹ ਹਾਲ ਹੀ 'ਚ ਫ਼ਿਲਮ ‘ਸਿੰਘਮ ਅਗੇਨ’ 'ਚ ਨਜ਼ਰ ਆਏ ਸਨ। ਇਸ ਸਬੰਧੀ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਟਵਿੰਕਲ ਦੀ ਜ਼ਿੰਦਗੀ ਬਾਰੇ ਲੋਕਾਂ ਦੀ ਸੋਚ ਅਤੇ ਉਸ ਦੀ ਅਸਲੀ ਜ਼ਿੰਦਗੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵੀਡੀਓ 'ਚ ਪਹਿਲਾਂ ਉਹ ਧੁੱਪ ਸੇਕਦੀ ਦਿਖਾਈ ਦਿੰਦੀ ਹੈ ਅਤੇ ਦੂਜੇ ਹਿੱਸੇ 'ਚ ਘਰ 'ਚ ਕੁਝ ਗੁਣਗੁਣਾਉਂਦਿਆਂ ਤੇ ਨੱਚਦੀ ਦਿਖਾਈ ਦਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਇਸ ਪੋਸਟ 'ਚ ਅਦਾਕਾਰ ਅਕਸ਼ੈ ਨੇ ਇੱਕ ਲੰਬੀ ਕੈਪਸ਼ਨ ਵੀ ਲਿਖੀ ਹੈ, ਜਿਸ 'ਚ ਉਸ ਨੇ ਲਿਖਿਆ ਕਿ ਉਹ ਆਪਣੀ ਪਤਨੀ ਤੋਂ ਕਾਫ਼ੀ ਕੁਝ ਸਿੱਖਦਾ ਹੈ। ਉਸ ਨੇ ਟਵਿੰਕਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਲਿਖਿਆ ਹੈ ਕਿ ਉਸ ਨੇ ਆਪਣੀ ਪਤਨੀ ਤੋਂ ਹੱਸਣਾ, ਗਾਉਣਾ ਅਤੇ ਨੱਚਣਾ ਸਿੱਖਿਆ ਹੈ। ਉਸ ਨੇ ਪੋਸਟ ਵਿੱਚ ਲਿਖਿਆ, ''ਤੇਰੇ ਵਰਗਾ ਸੱਚ ਮੇਂ ਹੋਰ ਕੋਈ ਨਾ।''
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਇਸ ਤੋਂ ਪਹਿਲਾਂ ਦੋਵੇਂ ਆਪਣੇ ਪੁੱਤਰ ਆਰਵ ਦਾ ਜਨਮਦਿਨ ਮਨਾਉਂਦੇ ਦਿਖਾਈ ਦਿੱਤੇ ਸਨ। ਦੋਵਾਂ ਜਣਿਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ। ਅਕਸ਼ੈ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਪੋਸਟ 'ਚ ਉਹ ਕਿਤੇ ਬਾਹਰ ਘੁੰਮਦੇ ਨਜ਼ਰ ਆ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।