ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ

09/18/2021 11:52:33 AM

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ ਨੂੰ ਉਮਰ ਦਾ 71ਵਾਂ ਪੜਾਅ ਛੂਹ ਲਿਆ। ਪੀਐੱਮ ਮੋਦੀ ਨੂੰ ਦੇਸ਼ ਭਰ ਤੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਪੀਐੱਮ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਪੀਐੱਮ ਮੋਦੀ ਦੇ ਨਾਲ ਗਹਿਰੀ ਦੋਸਤੀ ਸਾਰੇ ਜਾਣਦੇ ਹਨ। ਅਕਸ਼ੈ ਨੇ ਇਕ ਦਿਲਚਸਪ ਨੋਟ ਰਾਹੀਂ ਪੀਐੱਮ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।

PunjabKesari
ਖ਼ਾਸ ਗੱਲ ਇਹ ਹੈ ਕਿ ਅਕਸ਼ੈ ਨੇ ਇਹ ਨੋਟ ਦੇਵਨਾਗਰੀ ’ਚ ਲਿਖ ਕੇ ਟਵੀਟ ਕੀਤਾ ਹੈ। ਅਕਸ਼ੈ ਨੇ ਲਿਖਿਆ-‘ਤੁਸੀਂ ਮੈਨੂੰ ਹਮੇਸ਼ਾ ਆਪਣੇਪਣ ਨਾਲ ਹੌਂਸਲਾ ਅਤੇ ਆਸ਼ੀਰਵਾਦ ਦਿੱਤਾ ਹੈ। ਮੈਂ ਤੁਹਾਡੇ ਵਰਗਾਂ ਤਾਂ ਨਹੀਂ ਲਿਖ ਸਕਦਾ, ਪਰ ਅੱਜ ਤੁਹਾਡੇ ਜਨਮ-ਦਿਨ ’ਤੇ ਤੁਹਾਨੂੰ ਦਿਲ ਤੋਂ ਅਨੇਕਾਂ ਵਧਾਈਆਂ ਦੇ ਰਿਹਾ ਹੈ ਨਰਿੰਦਰ ਮੋਦੀ ਜੀ। ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਮੇਰੀ ਭਗਵਾਨ ਤੋਂ ਤੁਹਾਡੇ ਲਈ ਇਹੀ ਕਾਮਨਾ ਹੈ।’


Aarti dhillon

Content Editor

Related News