ਪ੍ਰਾਈਮ ਵੀਡੀਓ ''ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ ''ਰਾਮ ਸੇਤੂ''

Wednesday, Dec 21, 2022 - 06:10 PM (IST)

ਪ੍ਰਾਈਮ ਵੀਡੀਓ ''ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ ''ਰਾਮ ਸੇਤੂ''

ਨਵੀਂ ਦਿੱਲੀ (ਬਿਊਰੋ) : ਓਟੀਟੀ ਪਲੇਟਫਾਰਮ 'ਤੇ ਇਕ ਹੋਰ ਰੁਝਾਨ ਦੇਖਿਆ ਜਾ ਰਿਹਾ ਹੈ। ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ OTT 'ਤੇ ਆਉਂਦੀ ਹੈ ਅਤੇ ਕੁਝ ਵੱਡੀਆਂ ਚੁਣੀਆਂ ਗਈਆਂ ਫ਼ਿਲਮਾਂ ਨੂੰ ਪਹਿਲਾਂ ਰੈਂਟਲ ਪਲਾਨ ਤਹਿਤ ਸਟ੍ਰੀਮ ਕੀਤਾ ਜਾਂਦਾ ਹੈ, ਫਿਰ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਰੈਂਟਲ ਪਲਾਨ ਤੋਂ ਕੱਢ ਕੇ ਸਾਰੇ ਸਬਸਕ੍ਰਾਈਬਰਜ਼ ਲਈ ਮੁਫ਼ਤ ਕਰ ਦਿੱਤਾ ਜਾਂਦਾ ਹੈ। ਉਟੀਟੀ ਪਲੇਟਫਾਰਮ ਦੇ ਗਾਹਕਾਂ ਨੂੰ ਰੈਂਟਲ ਪਲਾਨ 'ਚ ਫ਼ਿਲਮ ਦੇਖਣ ਲਈ ਇਕ ਨਿਸ਼ਚਿਤ ਰਕਮ ਵੀ ਦੇਣੀ ਪੈਂਦੀ ਹੈ।

ਇਸ ਸਾਲ ਪ੍ਰਾਈਮ ਵੀਡੀਓ 'ਤੇ ਕਈ ਅਜਿਹੀਆਂ ਫ਼ਿਲਮਾਂ ਆਈਆਂ ਹਨ, ਜੋ ਪਹਿਲਾਂ ਰੈਂਟਲ ਪਲਾਨ 'ਚ ਉਪਲਬਧ ਕਰਵਾਈਆਂ ਗਈਆਂ ਸਨ। ਜੇਕਰ ਅਸੀਂ ਹਾਲੀਆ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀ 'ਥੈਂਕ ਗੌਡ' ਤੇ ਅਕਸ਼ੇ ਕੁਮਾਰ ਦੀ 'ਰਾਮ ਸੇਤੂ' ਪਹਿਲੀ ਰੈਂਟਲ ਪਲਾਨ ਤਹਿਤ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀਆਂ ਗਈਆਂ ਸਨ ਤੇ ਹੁਣ ਮੁਫਤ 'ਚ ਸਟ੍ਰੀਮ ਕੀਤੀਆਂ ਜਾ ਰਹੀਆਂ ਹਨ। 'ਥੈਂਕ ਗੌਡ' ਮੰਗਲਵਾਰ ਤੋਂ ਮੁਫ਼ਤ ਹੋ ਚੁੱਕੀ ਹੈ, ਜਦੋਂਕਿ 'ਰਾਮ ਸੇਤੂ' ਦੀ ਮੁਫ਼ਤ ਸਟ੍ਰੀਮਿੰਗ 23 ਦਸੰਬਰ ਤੋਂ ਸ਼ੁਰੂ ਹੋਵੇਗੀ। ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਾਣਕਾਰੀ ਦਿੱਤੀ। ਹਿੰਦੀ ਦੇ ਨਾਲ-ਨਾਲ ਇਹ ਫ਼ਿਲਮ ਪ੍ਰਾਈਮ ਵੀਡੀਓ 'ਤੇ ਤਾਮਿਲ ਤੇ ਤੇਲਗੂ 'ਚ ਵੀ ਉਪਲਬਧ ਹੋਵੇਗੀ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ 'ਰਾਮ ਸੇਤੂ' ਦੀਵਾਲੀ 'ਤੇ ਰਿਲੀਜ਼ ਹੋਈ ਸੀ।

ਸਿਨੇਮਾਘਰਾਂ 'ਚ ਫ਼ਿਲਮ ਦਾ ਪ੍ਰਦਰਸ਼ਨ ਮਾੜਾ ਰਿਹਾ। 'ਰਾਮ ਸੇਤੂ' ਐਡਵੈਂਚਰ ਫ਼ਿਲਮ ਹੈ, ਜਿਸ 'ਚ ਅਕਸ਼ੇ ਕੁਮਾਰ ਨੇ ਇਕ ਪੁਰਾਤੱਤਵ ਵਿਗਿਆਨੀ ਡਾ. ਆਰੀਅਨ ਕੁਲਸ਼੍ਰੇਸ਼ਠ ਦਾ ਕਿਰਦਾਰ ਨਿਭਾਇਆ ਹੈ। ਆਰੀਅਨ ਸ਼ੁਰੂ ਵਿਚ ਇਕ ਨਾਸਤਿਕ ਹੈ ਪਰ ਜ਼ਿੰਦਗੀ 'ਚ ਅਜਿਹੀ ਘਟਨਾ ਵਾਪਰਦੀ ਹੈ ਕਿ 'ਰਾਮ ਸੇਤੂ' ਦੀ ਸੱਚਾਈ ਜਾਣਨ ਲਈ ਇਕ ਮਿਸ਼ਨ 'ਤੇ ਨਿਕਲਦਾ ਹੈ। ਇਸ 'ਚ ਉਸ ਨੂੰ ਕਈ ਤਾਕਤਾਂ ਨਾਲ ਲੜਨਾ ਪੈਂਦਾ ਹੈ।

ਫ਼ਿਲਮ 'ਚ ਨੁਸਰਤ ਭਰੂਚਾ ਨੇ ਆਰੀਅਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਜੈਕਲੀਨ ਫਰਨਾਂਡੀਜ਼ ਨੇ ਡਾਕਟਰ ਸੈਂਡਰਾ ਰੇਬੇਲੋ ਦਾ ਕਿਰਦਾਰ ਨਿਭਾਇਆ ਹੈ। ਦੱਖਣੀ ਅਦਾਕਾਰ ਸਤਿਆਦੇਵ ਤੇ ਨਾਸਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ। 'ਰਾਮ ਸੇਤੂ' ਦੀ ਸ਼ੂਟਿੰਗ ਅਯੁੱਧਿਆ 'ਚ ਸ਼ੁਰੂ ਹੋਈ ਸੀ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News