ਅਕਸ਼ੈ ਕੁਮਾਰ ਨੇ 2017 ਲਈ ਸਾਈਨ ਕੀਤੀਆਂ 3 ਫ਼ਿਲਮਾਂ
Thursday, Jan 21, 2016 - 02:55 PM (IST)

ਮੁੰਬਈ- ਬੀਤੇ 6 ਸਾਲਾਂ ''ਚ ਆਮਿਰ ਖਾਨ ਨੇ ਸਿਰਫ ਤਿੰਨ, ਰਿਤਿਕ ਨੇ ਛੇ, ਸ਼ਾਹਰੁਖ ਨੇ ਸੱਤ ਅਤੇ ਸਲਮਾਨ ਨੇ ਨੌ ਫ਼ਿਲਮਾਂ ਕੀਤੀਆਂ ਪਰ ਅਕਸ਼ੈ ਕੁਮਾਰ ਨੇ 21 ਫ਼ਿਲਮਾਂ ਕੀਤੀਆਂ। ਉਹ ਇੰਡਸਟ੍ਰੀ ''ਚ ਇਕੱਲੇ ਏ-ਲਿਸਟ ਸਿਤਾਰੇ ਹਨ ਜੋ ਹਰ ਸਾਲ ਚਾਰ ਜਾਂ ਤਿੰਨ ਫ਼ਿਲਮਾਂ ਕਰ ਰਹੇ ਰਹੇ ਹਨ। ਇਸ ਸਾਲ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਆ ਰਹੀਆਂ ਹਨ। ਅਗਲੇ ਸਾਲ ਦੀਆਂ ਤਿੰਨ ਫ਼ਿਲਮਾਂ ਉਹ ਹੁਣੇ ਸਾਈਨ ਕਰ ਚੁੱਕੇ ਹਨ।
ਇਨ੍ਹਾਂ ''ਚੋਂ ਇਕ ਮੁਰਗਦਾਸ ਦੇ ਸਹਾਇਕ ਨਿਰਦੇਸ਼ਕ ਜਗਨ ਸ਼ਕਤੀ ਦੀ ਫ਼ਿਲਮ ਹੈ ਜੋ 2014 ''ਚ ਪ੍ਰਦਰਸ਼ਿਤ ਐਕਸ਼ਨ-ਡਰਾਮਾ ''ਕੱਥੀ'' ਦੀ ਰੀਮੇਕ ਹੋਵੇਗੀ। ਦੂਜੀ ਰਜਨੀਕਾਂਤ ਨਾਲ ਹੋਵੇਗੀ, ਜਿਸ ''ਚ ਉਹ ਵਿਲੇਨ ਬਣਨਗੇ। ਤੀਸਰੀ ਫ਼ਿਲਮ ਰੋਹਿਤ ਸ਼ੈੱਟੀ ਦੇ ਬੈਨਰ ਦੀ ਹੋਵੇਗੀ ਜਿਸ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਕਰਨਗੇ। ਅਕਸ਼ੈ ਅਤੇ ਬਾਕੀ ਅਦਾਕਾਰ ਆਮਿਰ, ਰਿਤਿਕ, ਸ਼ਾਹਰੁਖ, ਸਲਮਾਨ ਅਤੇ ਅਜੇ ਦੇਵਗਨ ਦੀਆਂ ਫ਼ਿਲਮਾਂ ਦੀ ਕਮਾਈ ਦੇ ਰਿਕਾਰਡ ''ਚ ਕਾਫੀ ਅੰਤਰ ਰਹਿੰਦਾ ਹੈ ਪਰ ਇਨਕਮ ਟੈਕਸ ਦੇਣ ''ਚ ਅਕਸ਼ੈ ਇਨ੍ਹਾਂ ਦੇ ਬਰਾਬਰ ਹੈ।