ਕੋਰੋਨਾ ਨੈਗੇਟਿਵ ਆਏ ਅਕਸ਼ੇ ਕੁਮਾਰ, ਪਤਨੀ ਨੇ ਇੰਝ ਕੀਤਾ ਘਰ ’ਚ ਸੁਆਗਤ
Monday, Apr 12, 2021 - 06:09 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਚਾਹੁਣ ਵਾਲਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਅਕਸ਼ੇ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਅੱਜ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਕਸ਼ੇ ਕੁਮਾਰ ਕੋਰੋਨਾ ਦੇ ਚਲਦਿਆਂ ਸੁਰੱਖਿਆ ਕਾਰਨਾਂ ਕਰਕੇ ਹਸਪਤਾਲ ’ਚ ਦਾਖ਼ਲ ਸਨ, ਜੋ ਅੱਜ ਛੁੱਟੀ ਮਿਲਣ ਤੋਂ ਬਾਅਦ ਘਰ ਵਾਪਸ ਚਲੇ ਗਏ ਹਨ। ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਉਸ ਦੇ ਘਰ ਵਾਪਸ ਆਉਣ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਦਿਲਕਸ਼ ਤਸਵੀਰ ਲੋਕਾਂ ਨੂੰ ਆ ਰਹੀ ਖੂਬ ਪਸੰਦ, ਲੱਖਾਂ ਲੋਕਾਂ ਨੇ ਕੀਤੀ ਪਸੰਦ
ਟਵਿੰਕਲ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਰਾਹੀਂ ਦੱਸਿਆ ਹੈ ਕਿ ਸਭ ਕੁਝ ਠੀਕ ਹੈ ਤੇ ਹਰ ਕੋਈ ਅਕਸ਼ੇ ਕੁਮਾਰ ਨੂੰ ਘਰ ’ਚ ਦੇਖ ਕੇ ਖੁਸ਼ ਹੈ। ਦੱਸ ਦੇਈਏ ਕਿ ਅਕਸ਼ੇ ਕੁਮਾਰ ਨੂੰ ਐਤਵਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅਕਸ਼ੇ ਕੁਮਾਰ ਨੇ ਹਸਪਤਾਲ ’ਚ ਦਾਖ਼ਲ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ।
ਉਸ ਨੇ ਟਵਿਟਰ ’ਤੇ ਲਿਖਿਆ ਸੀ, ‘ਤੁਹਾਡੀਆਂ ਪ੍ਰਾਰਥਨਾਵਾਂ ਕੰਮ ਕਰ ਰਹੀਆਂ ਹਨ। ਮੈਂ ਠੀਕ ਹਾਂ ਪਰ ਸਾਵਧਾਨੀ ਉਪਾਅ ਵਜੋਂ ਮੈਨੂੰ ਹਸਪਤਾਲ ’ਚ ਦਾਖ਼ਲ ਹੋਣ ਦੀ ਸਲਾਹ ਦਿੱਤੀ ਗਈ ਹੈ। ਮੈਨੂੰ ਦਾਖ਼ਲ ਕਰਵਾਇਆ ਗਿਆ ਹੈ। ਜਲਦੀ ਵਾਪਸ ਆ ਜਾਵਾਂਗਾ। ਤੁਹਾਨੂੰ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ।’
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦਾ ਮਾਲਕ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਪੰਜਾਬ ਦੇ ਅਮਿਤਾਭ ਬੱਚਨ ਦੇ ਨਾਂ ਨਾਲ ਮਸ਼ਹੂਰ ਸਨ ਸਤੀਸ਼ ਕੌਲ
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਕਸ਼ੇ ਕੁਮਾਰ ਫ਼ਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਹ ਕੋਰੋਨਾ ਦਾ ਸ਼ਿਕਾਰ ਹੋ ਗਏ। ਅਕਸ਼ੇ ਕੁਮਾਰ ਨੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਸੀ। ਇਕ ਪੋਸਟ ’ਚ ਅਕਸ਼ੇ ਕੁਮਾਰ ਨੇ ਲਿਖਿਆ ਸੀ, ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਆਪ ਨੂੰ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਕੇ ਅਲੱਗ ਕਰ ਦਿੱਤਾ ਹੈ। ਮੈਂ ਘਰ ’ਚ ਇਕਾਂਤਵਾਸ ਹਾਂ ਤੇ ਸਾਰੀ ਲੋੜੀਂਦੀ ਡਾਕਟਰੀ ਦੇਖਭਾਲ ਲੈ ਰਿਹਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਜੋ ਮੇਰੇ ਸੰਪਰਕ ’ਚ ਆਏ ਹਨ, ਟੈਸਟ ਕਰਵਾਉਣ ਤੇ ਆਪਣੀ ਦੇਖਭਾਲ ਕਰਨ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।