ਅਕਸ਼ੈ ਕੁਮਾਰ ਦੇ ਹੇਅਰ ਸਟਾਈਲਿਸਟ ‘ਮਿਲਨ ਜਾਧਵ’ ਦਾ ਹੋਇਆ ਦਿਹਾਂਤ, ਦੁਖੀ ਮਨ ਨਾਲ ਭਾਵੁਕ ਪੋਸਟ ਕੀਤੀ ਸਾਂਝੀ

Monday, Sep 12, 2022 - 03:30 PM (IST)

ਅਕਸ਼ੈ ਕੁਮਾਰ ਦੇ ਹੇਅਰ ਸਟਾਈਲਿਸਟ ‘ਮਿਲਨ ਜਾਧਵ’ ਦਾ ਹੋਇਆ ਦਿਹਾਂਤ, ਦੁਖੀ ਮਨ ਨਾਲ ਭਾਵੁਕ ਪੋਸਟ ਕੀਤੀ ਸਾਂਝੀ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਹੇਅਰ ਸਟਾਈਲਿਸਟ ਮਿਲਨ ਜਾਧਵ ਉਰਫ਼ ਮਿਲਾਨੋ ਦਾ ਦਿਹਾਂਤ ਹੋ ਗਿਆ ਹੈ। ਮਿਲਾਨੋ ਪਿਛਲੇ 15 ਸਾਲਾਂ ਤੋਂ ਅਕਸ਼ੈ ਕੁਮਾਰ ਲਈ ਕੰਮ ਕਰ ਰਹੇ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਅਦਾਕਾਰ ਨੂੰ ਬਹੁਤ ਦੁਖੀ ਕਰ ਦਿੱਤਾ ਹੈ। ਅਦਾਕਾਰ ਨੇ ਭਾਵੁਕ ਹੋ ਕੇ ਇੰਸਟਾਗ੍ਰਾਮ ’ਤੇ ਆਪਣੇ ਹੇਅਰ ਸਟਾਈਲਿਸਟ ਦੀ ਮੌਤ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਰਜਨੀਕਾਂਤ ਦੀ ਧੀ ਸੌਂਦਰਿਆ ਦੂਜੀ ਵਾਰ ਬਣੀ ਮਾਂ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਬੇਬੀ ਬੁਆਏ ਦੀ ਪਹਿਲੀ ਝਲਕ

ਪੋਸਟ ਸਾਂਝੀ ਕਰਦੇ ਹੋਏ ਅਦਾਕਾਰ ਨੇ ਇਕ ਭਾਵੁਕ ਕੈਪਸ਼ਨ ਦਿੱਤੀ ਹੈ। ਅਕਸ਼ੈ ਨੇ ਲਿਖਿਆ ਕਿ ‘ਤੁਸੀਂ ਆਪਣੇ ਮਜ਼ੇਦਾਰ ਹੇਅਰ ਸਟਾਈਲ ਅਤੇ ਮੁਸਕਰਾਹਟ ਨਾਲ ਭੀੜ ਤੋਂ ਵੱਖ ਸੀ। ਹਮੇਸ਼ਾ ਇਹ ਧਿਆਨ ਦਿੱਤਾ ਕਿ ਮੇਰਾ ਇਕ ਵਾਲ ਵੀ ਖ਼ਰਾਬ ਨਾ ਹੋਵੇ। ਸੈੱਟ ਦੀ ਜ਼ਿੰਦਗੀ, 15 ਸਾਲਾਂ ਤੋਂ ਵੱਧ ਸਮੇਂ ਤੋਂ ਮੇਰਾ ਹੇਅਰਡਰੈਸਰ, ਮਿਲਨ ਜਾਧਵ। ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਹੋ, ਮੈਂ ਤੁਹਾਨੂੰ ਮਿਲਾਨੋ ਯਾਦ ਕਰਾਂਗਾ, ਓਮ ਸ਼ਾਂਤੀ।’

PunjabKesari

ਤੁਹਾਨੂੰ ਦੱਸ ਦੇਈਏ ਕਿ ਮਿਲਨ ਜਾਧਵ ਫ਼ਿਲਮ ਇੰਡਸਟਰੀ ਹੇਅਰਸਟਾਈਲ ਵਜੋਂ ਮਸ਼ਹੂਰ ਨਾਂ ਸੀ। ਅਕਸ਼ੈ ਕੁਮਾਰ ਤੋਂ ਇਲਾਵਾ ਉਹ ਕਈ ਹੋਰ ਮਸ਼ਹੂਰ ਹਸਤੀਆਂ ਦੇ ਹੇਅਰ ਸਟਾਈਲਿਸਟ ਵੀ ਸਨ। ਮਿਲਾਨੋ ਅਕਸ਼ੈ ਕੁਮਾਰ ਨਾਲ 15 ਸਾਲਾਂ ਤੋਂ ਕੰਮ ਕਰ ਰਹੀ ਸੀ। 

ਇਹ ਵੀ ਪੜ੍ਹੋ : ਕਨਿਕਾ ਮਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਬੋਲਡ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਮਿਲਨ ਜਾਧਵ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਅਕਸ਼ੈ ਕੁਮਾਰ ਉਨ੍ਹਾਂ ਦੇ ਜਾਣ ਤੋਂ ਬਹੁਤ ਦੁਖੀ ਹਨ। ਅਕਸ਼ੈ ਕੁਮਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ  ਦੀ ਫ਼ਿਲਮ ‘ਕਟਪੁਤਲੀ’ ਇਨ੍ਹੀਂ ਦਿਨੀਂ OTT ’ਤੇ ਖੂਬ ਕਮਾਲ ਕਰ ਰਹੀ ਹੈ।ਇਸ ਤੋਂ ਇਲਾਵਾ ਅਦਾਕਾਰ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਰਾਮ ਸੇਤੂ’, ‘ਯੋਧਾ’ ਅਤੇ ‘ਓ ਮਾਈ ਗੌਡ’ ਹਨ।


 


author

Shivani Bassan

Content Editor

Related News