ਅਦਾਕਾਰ ਅਕਸ਼ੇ ਖਰੋਡਿਆ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ, ਵੇਖੋ ਖ਼ੂਬਸੂਰਤ ਤਸਵੀਰਾਂ

Tuesday, Jun 22, 2021 - 12:06 PM (IST)

ਅਦਾਕਾਰ ਅਕਸ਼ੇ ਖਰੋਡਿਆ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ, ਵੇਖੋ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ (ਬਿਊਰੋ) - ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਦਿਵਿਆ ਪੁਨੇਠਾ ਨਾਲ ਸੱਤ ਫੇਰੇ ਲਏ। ਇਸ ਵਿਆਹ 'ਚ ਅਕਸ਼ੇ ਖਰੋਡਿਆ ਤੇ ਦਿਵਿਆ ਦੇ ਪਰਿਵਾਰਕ ਮੈਂਬਰ ਤੇ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ ਹਨ। ਇਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਦੇਹਰਾਦੂਨ 'ਚ ਹੀ ਹੋਈਆਂ ਹਨ।

PunjabKesari
ਅਕਸ਼ੇ ਖਰੋਡਿਆ ਨੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਲੋਕ ਅਦਾਕਾਰ ਅਕਸ਼ੇ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਅਕਸ਼ੇ ਖਰੋਡਿਆ ਕਈ ਸਾਲਾਂ ਤੋਂ ਆਪਣੀ ਪ੍ਰੇਮਿਕਾ ਦਿਵਿਆ ਪੁਨੇਠਾ ਨਾਲ ਰਿਸ਼ਤੇ 'ਚ ਰਿਹਾ ਸੀ। ਲੰਬੇ ਸਮੇਂ ਤੋਂ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਹੁਣ ਇਨ੍ਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਮੌਕੇ ਅਕਸ਼ੇ ਖਰੋਡਿਆ ਨੇ ਆਫ ਵ੍ਹਾਈਟ ਕਢਾਈ ਵਾਲੀ ਸ਼ੇਰਵਾਨੀ ਅਤੇ ਪੱਗ ਬੰਨ੍ਹੀ ਹੋਈ ਹੈ।

PunjabKesari

ਉਸ ਨੇ ਹੱਥ 'ਚ ਤਲਵਾਰ ਫੜ੍ਹੀ ਸੀ। ਇਸ ਦੇ ਨਾਲ ਹੀ ਉਸ ਦੀ ਘਰਵਾਲੀ ਨੇ ਦਿਵਿਆ ਗੁਲਾਬੀ ਰੰਗ ਦੇ ਲਹਿੰਗੇ 'ਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਇਸ ਤੋਂ ਪਹਿਲਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜੋ ਸ਼ੋਸਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।

PunjabKesari

PunjabKesari

PunjabKesari


author

sunita

Content Editor

Related News