ਮਾਂ ਦੇ ਬਿਨ੍ਹਾਂ ਅਕਸ਼ੈ ਦਾ ਪਹਿਲਾਂ ਬਰਥਡੇਅ, ਤਸਵੀਰ ਦੇ ਨਾਲ ਸਾਂਝੀ ਕੀਤੀ ਭਾਵੁਕ ਪੋਸਟ

09/09/2021 1:10:04 PM

ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ 9 ਸਤੰਬਰ ਨੂੰ 54 ਸਾਲ ਦੇ ਹੋ ਗਏ ਹਨ। ਆਪਣੇ ਇਸ ਖਾਸ ਦਿਨ 'ਤੇ ਅਕਸ਼ੈ ਕਾਫੀ ਖਾਲੀ ਮਹਿਸੂਸ ਕਰ ਰਹੇ ਹਨ। ਦਰਅਸਲ ਅਕਸ਼ੈ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਭਾਵ 8 ਸਤੰਬਰ (ਬੁੱਧਵਾਰ) ਨੂੰ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਨੇ ਦੁਨੀਆ ਨੂੰ ਅਲਵਿਦਾ ਕਿਹਾ ਹੈ। ਬਰਥਡੇਅ ਤੋਂ ਪਹਿਲਾਂ ਮਾਂ ਦੇ ਇੰਝ ਚਲੇ ਜਾਣ ਨਾਲ ਅਦਾਕਾਰ ਕਾਫੀ ਦੁਖੀ ਹਨ। ਅਕਸ਼ੈ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੇ ਜਨਮ ਦਿਨ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਗੀ। ਆਪਣੀ ਮਾਂ ਦੀ ਮੌਤ ਨਾਲ ਅਕਸ਼ੈ ਕੁਮਾਰ ਟੁੱਟ ਚੁੱਕੇ ਹਨ। ਚਾਹੇ ਅਕਸ਼ੈ ਇਸ ਸਮੇਂ ਦੁੱਖ 'ਚ ਹਨ ਪਰ ਉਨ੍ਹਾਂ ਨੇ ਬਰਥਡੇਅ 'ਤੇ ਆਏ ਮੈਸੇਜਾਂ ਲਈ ਪ੍ਰਸ਼ੰਸਕਾਂ ਦਾ ਸ਼ੁਕਰੀਆ ਕੀਤਾ ਹੈ ਅਤੇ ਨਾਲ ਹੀ ਆਪਣੀ ਮਾਂ ਨੂੰ ਯਾਦ ਵੀ ਕੀਤਾ ਹੈ। 

PunjabKesari
ਅਕਸ਼ੈ ਨੇ ਇੰਸਟਾ 'ਤੇ ਮਾਂ ਨਾਲ ਆਪਣੀ ਬਹੁਤ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਗੱਲ੍ਹ 'ਤੇ ਕਿੱਸ ਕਰਦੇ ਦਿਖ ਰਹੀ ਹੈ। ਅਕਸ਼ੈ ਨੇ ਇਸ ਪੋਸਟ ਦੇ ਨਾਲ ਲਿਖਿਆ ਕਿ-'ਇਸ ਨੂੰ ਇਸ ਤਰ੍ਹਾਂ ਨਾਲ ਕਦੇ ਪਸੰਦ ਨਹੀਂ ਕੀਤਾ ਹੋਵੇਗਾ ਪਰ ਮੈਨੂੰ ਵਿਸ਼ਵਾਸ ਹੈ ਕਿ ਉਥੋਂ ਮੇਰੇ ਲਈ ਹੈਪੀ ਬਰਥਡੇਅ ਦਾ ਗਾਣਾ ਗਾ ਰਹੀ ਹੋਵੋਗੀ। ਤੁਹਾਡੀਆਂ ਸਭ ਦੀਆਂ ਸੰਵੇਦਨਾਵਾਂ ਅਤੇ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ। ਜ਼ਿੰਦਗੀ ਚੱਲਦੀ ਰਹਿੰਦੀ ਹੈ'।

Bollywood Tadka
ਦੱਸ ਦੇਈਏ ਕਿ ਅਕਸ਼ੈ ਦੀ ਮਾਂ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਹ ਹਸਪਤਾਲ 'ਚ ਦਾਖਲ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਤਬੀਅਤ ਵਿਗੜੀ ਅਤੇ ਉਨ੍ਹਾਂ ਨੂੰ ਆਈ.ਸੀ.ਯੂ 'ਚ ਸ਼ਿਫਟ ਕੀਤਾ ਗਿਆ। ਮਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਅਕਸ਼ੈ ਤੁਰੰਤ ਬ੍ਰਿਟੇਨ ਤੋਂ ਜਾਰੀ ਆਪਣੀ ਫਿਲਮ 'ਸਿੰਡਰੇਲਾ' ਦੀ ਸ਼ੂਟਿੰਗ ਛੱਡ ਕੇ ਵਾਪਸ ਮੁੰਬਈ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਮਾਂ ਦੇ ਲਈ ਦੁਆ ਕਰਨ ਦੀ ਅਪੀਲ ਕੀਤੀ ਸੀ। ਅਕਸ਼ੈ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਦੀਆਂ ਕਈ ਫਿਲਮਾਂ ਜਲਦ ਹੀ ਰਿਲੀਜ਼ ਹੋਣਗੀਆਂ। ਇਸ 'ਚ 'ਬੱਚਨ ਪਾਂਡੇ', 'ਸੂਰਯਵੰਸ਼ੀ', 'ਅਤਰੰਗੀ ਰੇ','ਰਕਸ਼ਾਬੰਧਨ' ਸਣੇ ਫਿਲਮਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਕ ਵੈੱਬ ਸੀਰੀਜ਼ ਦਾ ਵੀ ਹਿੱਸਾ ਰਹਿਣਗੇ।


Aarti dhillon

Content Editor

Related News