ਅਕਸ਼ੈ ਦੇ ''ਹੈਲਥ ਲੈਕਚਰ'' ਫੇਲ੍ਹ ! ਏਕਤਾ ਕਪੂਰ ਨੇ ਚੋਰੀ-ਛਿਪੇ ਖਾਧੇ ਸਮੋਸੇ, ਖੁਦ ਕੀਤਾ ਖੁਲਾਸਾ

Friday, Mar 27, 2026 - 01:52 PM (IST)

ਅਕਸ਼ੈ ਦੇ ''ਹੈਲਥ ਲੈਕਚਰ'' ਫੇਲ੍ਹ ! ਏਕਤਾ ਕਪੂਰ ਨੇ ਚੋਰੀ-ਛਿਪੇ ਖਾਧੇ ਸਮੋਸੇ, ਖੁਦ ਕੀਤਾ ਖੁਲਾਸਾ

ਮੁੰਬਈ: ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਆਪਣੀ ਫਿਟਨੈੱਸ ਨੂੰ ਲੈ ਕੇ ਕਿੰਨੇ ਸਖ਼ਤ ਹਨ, ਇਹ ਹਰ ਕੋਈ ਜਾਣਦਾ ਹੈ। ਪਰ ਹਾਲ ਹੀ ਵਿੱਚ ਉਨ੍ਹਾਂ ਨੇ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੀ ਇੱਕ ਅਜਿਹੀ ਆਦਤ ਦਾ ਖੁਲਾਸਾ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਪਣੀ ਆਉਣ ਵਾਲੀ ਫਿਲਮ 'ਭੂਤ ਬੰਗਲਾ' ਦੀ ਪ੍ਰਮੋਸ਼ਨ ਲਈ ਕੁਇਜ਼ ਸ਼ੋਅ ‘ਵ੍ਹੀਲ ਆਫ਼ ਫਾਰਚਿਊਨ’ 'ਤੇ ਪਹੁੰਚੇ ਅਕਸ਼ੈ ਨੇ ਏਕਤਾ ਕਪੂਰ ਦੀਆਂ ਜੰਕ ਫੂਡ ਖਾਣ ਦੀਆਂ ਆਦਤਾਂ ਦਾ ਜੰਮ ਕੇ ਮਜ਼ਾਕ ਉਡਾਇਆ।

ਅਕਸ਼ੈ ਦੇ ਲੈਕਚਰ ਅਤੇ ਏਕਤਾ ਦੀ 'ਚੋਰੀ'

ਸ਼ੋਅ ਦੌਰਾਨ ਏਕਤਾ ਨੇ ਦੱਸਿਆ ਕਿ ਫਿਲਮ 'ਭੂਤ ਬੰਗਲਾ' ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਹਮੇਸ਼ਾ ਉਨ੍ਹਾਂ ਨੂੰ 'ਕਲੀਨ ਈਟਿੰਗ' (ਹੈਲਦੀ ਖਾਣਾ) 'ਤੇ ਲੰਬੇ-ਲੰਬੇ ਲੈਕਚਰ ਦਿੰਦੇ ਰਹਿੰਦੇ ਸਨ ਅਤੇ ਜੰਕ ਫੂਡ ਖਾਣ ਤੋਂ ਰੋਕਦੇ ਸਨ। ਏਕਤਾ ਨੇ ਹੱਸਦਿਆਂ ਕਿਹਾ, "ਅਕਸ਼ੇ ਸਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ, ਮੈਂ ਚੋਰੀ-ਛਿਪੇ ਸਮੋਸੇ ਅਤੇ ਹੋਰ ਜੰਕ ਫੂਡ ਦਾ ਮਜ਼ਾ ਲੈਂਦੀ ਸੀ।"

"ਬਾਹਰ ਚੱਲ, ਫੇਰ ਦੱਸਦਾ ਹਾਂ..."

ਜਦੋਂ ਅਕਸ਼ੈ ਨੇ ਸੁਣਿਆ ਕਿ ਏਕਤਾ ਉਨ੍ਹਾਂ ਦੀਆਂ ਅੱਖਾਂ ਬਚਾ ਕੇ ਸਮੋਸੇ ਖਾਂਦੀ ਰਹੀ ਹੈ, ਤਾਂ ਉਨ੍ਹਾਂ ਨੇ ਤੁਰੰਤ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਮੈਂ ਤੇਰੇ ਨਾਲ ਹੁਣ ਬਾਹਰ ਚੱਲ ਕੇ ਗੱਲ ਕਰਦਾ ਹਾਂ!" ਅਕਸ਼ੇ ਦੀ ਇਸ ਗੱਲ ਨੇ ਸੈੱਟ 'ਤੇ ਮੌਜੂਦ ਰਾਜਪਾਲ ਯਾਦਵ ਅਤੇ ਵਾਮਿਕਾ ਗੱਬੀ ਸਮੇਤ ਸਾਰਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਦੱਸਣਯੋਗ ਹੈ ਕਿ ਹੌਰਰ-ਕਾਮੇਡੀ ਫਿਲਮ 'ਭੂਤ ਬੰਗਲਾ' 10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।


author

cherry

Content Editor

Related News