ਮਨਸਾ ਦੇਵੀ ਦੇ ਦਰਸ਼ਨ ਕਰਨ ਪਹੁੰਚੀ ਅਕਸ਼ਰਾ ਸਿੰਘ, ਦੇਸੀ ਲੁਕ 'ਚ ਸਾਹਮਣੇ ਆਈਆਂ ਤਸਵੀਰਾਂ

05/19/2022 10:37:39 AM

ਮੁੰਬਈ- ਅਦਾਕਾਰਾ ਅਕਸ਼ਰਾ ਸਿੰਘ ਭੋਜਪੁਰੀ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਅਕਸ਼ਰਾ ਨੂੰ ਕੰਮ ਦੇ ਨਾਲ-ਨਾਲ ਘੁੰਮਣ ਦਾ ਵੀ ਸ਼ੌਂਕ ਹੈ। ਹਾਲ ਹੀ 'ਚ ਅਦਾਕਾਰਾ ਹਰਿਆਣਾ ਦੇ ਪੰਚਕੂਲਾ ਸ਼ਹਿਰ ਪਹੁੰਚੀ, ਜਿਥੇ ਅਕਸ਼ਰਾ ਨੇ ਮਨਸਾ ਦੇਵੀ ਦੇ ਦਰਸ਼ਨ ਕੀਤੇ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਪ੍ਰਸ਼ੰਸਕਾਂ ਵਲੋਂ ਇਹ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari
ਤਸਵੀਰਾਂ 'ਚ ਅਕਸ਼ਰਾ ਵ੍ਹਾਈਟ ਪਲਾਜ਼ੋ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਯੈਲੋ ਦੁਪੱਟਾ ਕੈਰੀ ਕੀਤਾ ਹੋਇਆ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। 

PunjabKesari
ਅਦਾਕਾਰਾ ਮੰਦਰ ਦੇ ਅੰਦਰ ਪੋਜ਼ ਦਿੰਦੀ ਅਤੇ ਮੰਨਤ ਦੀ ਚੁੰਨੀ ਬੰਨ੍ਹਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਬਹੁਤ ਖੁਸ਼ ਲੱਗ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਅਕਸ਼ਰਾ ਨੇ ਲਿਖਿਆ-'ਮਾਂ ਮਨਸਾ ਦੇਵੀ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਅਦਾਕਾਰਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਹ 'ਬਿਗ ਬੌਸ ਓ.ਟੀ.ਟੀ' 'ਚ ਨਜ਼ਰ ਆਈ ਸੀ। ਸ਼ੋਅ 'ਚ ਅਦਾਕਾਰਾ ਨੂੰ ਕਾਫੀ ਪਸੰਦ ਕੀਤਾ ਗਿਆ। ਖ਼ਬਰਾਂ ਹਨ ਕਿ ਅਕਸ਼ਰਾ ਬਹੁਤ ਜਲਦ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਹਾਲ ਹੀ 'ਚ ਅਦਾਕਾਰਾ ਡਾਇਰੈਕਟਰ ਸਲੀਮ ਮਰਚੈਟ ਨਾਲ ਨਜ਼ਰ ਆਈ ਸੀ, ਜਿਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਅਕਸ਼ਰਾ ਜਲਦ ਹੀ ਕਿਸੇ ਵੱਡੇ ਪ੍ਰਾਜੈਕਟ 'ਚ ਦਿਖਾਈ ਦੇਵੇਗੀ। 

PunjabKesari


Aarti dhillon

Content Editor

Related News