''ਇੰਡੀਆਜ਼ ਬੈਸਟ ਡਾਂਸਰ'' ਦੇ ਜੇਤੂ ਬਣੇ ਅਜੇ ਸਿੰਘ, ਜਿੱਤੇ 15 ਲੱਖ ਰੁਪਏ ਤੇ ਕਾਰ

Monday, Nov 23, 2020 - 09:40 AM (IST)

''ਇੰਡੀਆਜ਼ ਬੈਸਟ ਡਾਂਸਰ'' ਦੇ ਜੇਤੂ ਬਣੇ ਅਜੇ ਸਿੰਘ, ਜਿੱਤੇ 15 ਲੱਖ ਰੁਪਏ ਤੇ ਕਾਰ

ਮੁੰਬਈ (ਵੈੱਬ ਡੈਸਕ) : ਗੁਰੂਗ੍ਰਾਮ ਦੇ ਰਹਿਣ ਵਾਲੇ ਟਾਈਗਰ ਬੇਬੀ ਉਰਫ਼ ਅਜੇ ਸਿੰਘ ਦੇ ਸਿਰ 'ਤੇ ਡਾਂਸ ਰਿਐਲਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' ਦਾ ਜੇਤੂ ਤਾਜ ਸਜਿਆ ਹੈ। ਐਤਵਾਰ ਨੂੰ ਹੋਏ ਫਾਈਨਲ 'ਚ 21 ਸਾਲਾ ਟਾਈਗਰ ਨੂੰ ਜਨਤਾ ਤੋਂ ਮਿਲੇ ਵੋਟਾਂ ਦੇ ਆਧਾਰ 'ਤੇ ਸ਼ੋਅ ਦਾ ਜੇਤੂ ਐਲਾਨਿਆ ਗਿਆ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਬਿਜ਼ਨੈੱਸ ਹੈੱਡ ਦਾਨਿਸ਼ ਖ਼ਾਨ ਨੇ ਉਸ ਨੂੰ ਜੇਤੂ ਟਰਾਫੀ ਨਾਲ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਮਾਰੂਤੀ ਸਜ਼ੂਕੀ ਵਿਟਾਰਾ ਬ੍ਰੀਜ਼ਾ ਗੱਡੀ ਵੀ ਇਨਾਮ ਦੇ ਤੌਰ 'ਤੇ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿੱਤੀ ਹੋਈ ਰਾਸ਼ੀ ਨਾਲ ਅਜੇ ਆਪਣੀ ਮਾਂ ਲਈ ਘਰ ਖਰੀਦਣਾ ਚਾਹੁੰਦਾ ਹੈ।

 
 
 
 
 
 
 
 
 
 
 
 
 
 
 
 

A post shared by Tiger pop (@tigerpopofficial)


ਮੇਰੀ ਮਾਂ ਦੂਜਿਆਂ ਦੇ ਘਰ 'ਚ ਭਾਂਡੇ ਸਾਫ਼ ਕਰਦੀ ਸੀ ਪਰ ਹੁਣ ਇਹ ਕੰਮ ਨਹੀਂ ਕਰਨਗੇ
ਆਡੀਸ਼ਨ ਸਮੇਂ ਮੇਰੀ ਮਾਂ ਦਾ ਸਿਰ ਝੁਕਿਆ ਹੋਇਆ ਸੀ ਅਤੇ ਜਿਸ ਦਿਨ ਮੇਰੀ ਜਿੱਤ ਹੋਈ ਉਸ ਦਿਨ ਵੀ ਉਨ੍ਹਾਂ ਦਾ ਸਿਰ ਝੁਕਿਆ ਹੋਇਆ ਸੀ। ਉਹ ਬਹੁਤ ਹੀ ਸਾਧਾਰਨ ਬੀਬੀ ਹੈ ਅਤੇ ਉਨ੍ਹਾਂ ਦਾ ਹਰ ਸੁਫ਼ਨਾ ਮੇਰਾ ਸੁਫ਼ਨਾ ਹੈ। ਹੁਣ ਤੱਕ ਉਹ ਦੂਜਿਆਂ ਦੇ ਘਰਾਂ 'ਚ ਕੰਮ ਕਰਦੇ ਸਨ ਪਰ ਹੁਣ ਉਹ ਇਹ ਕੰਮ ਨਹੀਂ ਕਰਨਗੇ।

 
 
 
 
 
 
 
 
 
 
 
 
 
 
 
 

A post shared by Tiger pop (@tigerpopofficial)


author

sunita

Content Editor

Related News