''ਕਦੇ ਹੱਸ ਵੀ ਲਿਆ ਕਰੋ...'' ਵਾਲੇ ਅਜੈ ਦੇਵਗਨ ਦੀਆਂ ਅੱਖਾਂ ਹੋਈਆਂ ਨਮ, ਮੁਕੁਲ ਦੇਵ ਦੀ ਮੌਤ 'ਤੇ ਝਲਕਿਆ ਦਰਦ
Saturday, May 24, 2025 - 03:10 PM (IST)

ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰ ਮੁਕੁਲ ਦੇਵ ਦੇ ਅਚਾਨਕ ਦੇਹਾਂਤ ਨੇ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। 54 ਸਾਲ ਦੀ ਉਮਰ ਵਿੱਚ ਨਵੀਂ ਦਿੱਲੀ ਵਿੱਚ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਦਾਖਲ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਟੀਕ ਕਾਰਨ ਬਾਰੇ ਪਰਿਵਾਰ ਵੱਲੋਂ ਹਾਲੇ ਕੋਈ ਅਧਿਕਾਰਿਕ ਸੂਚਨਾ ਨਹੀਂ ਦਿੱਤੀ ਗਈ।
ਅਦਾਕਾਰ ਅਜੇ ਦੇਵਗਨ ਨੇ 'ਸਨ ਆਫ ਸਰਦਾਰ' ਦੇ ਆਪਣੇ ਸਹਿ-ਕਲਾਕਾਰ ਮੁਕੁਲ ਦੇਵ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਅਜੇ ਨੇ ਸੋਸ਼ਲ ਮੀਡੀਆ 'ਤੇ ਮੁਕੁਲ ਦੀ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕਰਦਿਆਂ ਲਿਖਿਆ: "ਹਾਲੇ ਵੀ ਯਕੀਨ ਨਹੀਂ ਆ ਰਿਹਾ... ਮੁਕੁਲ। ਇਹ ਸਭ ਬਹੁਤ ਜ਼ਲਦੀ ਤੇ ਅਚਾਨਕ ਹੋਇਆ। ਤੁਹਾਡੇ ਕੋਲ ਹਰ ਚੀਜ਼ ਨੂੰ ਹਲਕਾ ਬਣਾਉਣ ਦਾ ਤਰੀਕਾ ਸੀ। ਓਮ ਸ਼ਾਂਤੀ।" ਇਨ੍ਹਾਂ ਦੋਵਾਂ ਨੇ ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਜੂਹੀ ਚਾਵਲਾ ਦੇ ਨਾਲ 2012 ਦੀ ਐਕਸ਼ਨ ਕਾਮੇਡੀ, "ਸਨ ਆਫ ਸਰਦਾਰ" ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਫਿਲਮ ਦਾ ਇਕ ਡਾਇਲਾਗ 'ਭਾਜੀ ਕਦੇ ਹੱਸ ਵੀ ਲਿਆ ਕਰੋ' ਕਾਫੀ ਪ੍ਰਸਿੱਧ ਹੋਇਆ ਸੀ।
ਇਹ ਵੀ ਪੜ੍ਹੋ: ਅਲਵਿਦਾ ਮੁਕੁਲ ਦੇਵ; ਜਾਣੋ ਪਾਇਲਟ ਤੋਂ ਅਦਾਕਾਰ ਬਣਨ ਤੱਕ ਦਾ ਸਫਰ, ਜਲੰਧਰ ਨਾਲ ਹੈ ਖਾਸ ਨਾਤਾ
ਮੁਕੁਲ ਦੇਵ ਦੇ ਭਰਾ ਰਾਹੁਲ ਨੇ ਆਪਣੀ ਇੰਸਟਾ ਸਟੋਰੀ ਵਿਚ ਮੁਕੁਲ ਦੇਵ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ਸਾਡੇ ਭਰਾ ਮੁਕੁਲ ਦੇਵ ਦਾ ਨਵੀਂ ਦਿੱਲੀ ਵਿਖੇ ਬੀਤੀ ਰਾਤ ਸ਼ਾਂਤੀਪੂਰਵਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਧੀ ਸੀਆ ਦੇਵ ਹੈ। ਭੈਣ-ਭਰਾ ਰਸ਼ਮੀ ਕੌਸ਼ਲ, ਰਾਹੁਲ ਦੇਵ ਅਤੇ ਭਤੀਜਾ ਸਿਧਾਂਤ ਦੇਵ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਦਿੱਲੀ ਦੇ ਨਿਜ਼ਾਮੁਦੀਨ ਵਿਚ ਦਿਆਨੰਦ ਮੁਕਤੀ ਧਾਮ ਵਿਚ ਹੋਵੇਗਾ। ਇਸ ਦੇ ਨਾਲ ਉਨ੍ਹਾਂ ਹੱਥ ਜੋੜਨ ਵਾਲੀ ਇਮੋਜੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; 'ਸਨ ਆਫ਼ ਸਰਦਾਰ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8