ਚਾਹੁਣ ਵਾਲਿਆਂ ਨਾਲ ਕੁਝ ਇਸ ਅੰਦਾਜ਼ ’ਚ ਅਜੇ ਦੇਵਗਨ ਨੇ ਮਨਾਇਆ ਆਪਣਾ ਜਨਮਦਿਨ

4/4/2021 2:55:23 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਬੀਤੀ ਰਾਤ ਆਪਣੇ ਜਨਮਦਿਨ ਦਾ ਜਸ਼ਨ ਪ੍ਰਸ਼ੰਸਕਾਂ ਵਿਚਾਲੇ ਮਨਾਇਆ। ਇਸ ਵਿਚਾਲੇ ਅਜੇ ਦੇਵਗਨ ਆਪਣੇ ਘਰੋਂ ਬਾਹਰ ਨਿਕਲੇ ਤੇ ਘਰ ਦੇ ਬਾਹਰ ਇਕੱਠੇ ਹੋਏ ਚਾਹੁਣ ਵਾਲਿਆਂ ਨਾਲ ਆਪਣੇ ਜਨਮਦਿਨ ਦਾ ਜਸ਼ਨ ਮਨਾਇਆ। ਅਜੇ ਦੇਵਗਨ ਦੀਆਂ ਇਹ ਤਸਵੀਰਾਂ ਇਸ ਸਮੇਂ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਅਜੇ ਦੇਵਗਨ ਨੇ 2 ਅਪ੍ਰੈਲ ਨੂੰ ਆਪਣਾ 52ਵਾਂ ਜਨਮਦਿਨ ਮਨਾਇਆ ਹੈ। ਇਸ ਖ਼ਾਸ ਮੌਕੇ ’ਤੇ ਉਸ ਦੀ ਆਗਾਮੀ ਫ਼ਿਲਮ ‘ਆਰ. ਆਰ. ਆਰ.’ ਦੀ ਇਕ ਜ਼ਬਰਦਸਤ ਫਰਸਟ ਲੁੱਕ ਵੀ ਫ਼ਿਲਮ ਨਿਰਮਾਤਾਵਾਂ ਨੇ ਰਿਲੀਜ਼ ਕੀਤੀ ਹੈ।

PunjabKesari

ਇਸ ਦੌਰਾਨ ਆਪਣੇ ਚਾਹੁਣ ਵਾਲਿਆਂ ਦੀ ਖੁਸ਼ੀ ਦਾ ਧਿਆਨ ਰੱਖਦਿਆਂ ਅਜੇ ਦੇਵਗਨ ਫੇਸ ਸ਼ੀਲਡ ਪਹਿਨ ਕੇ ਉਨ੍ਹਾਂ ਵਿਚਾਲੇ ਪਹੁੰਚੇ ਸਨ।

PunjabKesari

ਇਸ ਮੌਕੇ ’ਤੇ ਅਜੇ ਦੇਵਗਨ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਦੇਖਦੇ ਹੀ ਪੈਰੀਂ ਹੱਥ ਲਾਉਣੇ ਸ਼ੁਰੂ ਕਰ ਦਿੱਤੇ।

PunjabKesari

ਅਜੇ ਦੇਵਗਨ ਦੇ ਪ੍ਰਸ਼ੰਸਕ ਜਨਮਦਿਨ ਮੌਕੇ ਕੇਕ ਵੀ ਲੈ ਕੇ ਆਏ ਸਨ, ਜਿਸ ਨੂੰ ਅਜੇ ਦੇਵਗਨ ਨੇ ਪ੍ਰਸ਼ੰਸਕਾਂ ਸਾਹਮਣੇ ਕੱਟਿਆ।

PunjabKesari

ਜਨਮਦਿਨ ਮਨਾਉਣ ਤੋਂ ਬਾਅਦ ਅਜੇ ਦੇਵਗਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh