ਪੀ. ਐੱਮ. ਮੋਦੀ, ਅਕਸ਼ੇ ਕੁਮਾਰ ਤੇ ਰਜਨੀਕਾਂਤ ਤੋਂ ਬਾਅਦ ਹੁਣ ਇਸ ਮਸ਼ਹੂਰ ਸ਼ੋਅ ਦਾ ਹਿੱਸਾ ਬਣਨਗੇ ਅਜੇ ਦੇਵਗਨ

Tuesday, Sep 14, 2021 - 10:12 AM (IST)

ਪੀ. ਐੱਮ. ਮੋਦੀ, ਅਕਸ਼ੇ ਕੁਮਾਰ ਤੇ ਰਜਨੀਕਾਂਤ ਤੋਂ ਬਾਅਦ ਹੁਣ ਇਸ ਮਸ਼ਹੂਰ ਸ਼ੋਅ ਦਾ ਹਿੱਸਾ ਬਣਨਗੇ ਅਜੇ ਦੇਵਗਨ

ਮੁੰਬਈ (ਬਿਊਰੋ)– ਹੁਣ ਤਕ ਤੁਸੀਂ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਸਿਰਫ਼ ਫ਼ਿਲਮਾਂ ’ਚ ਸਟੰਟ ਕਰਦੇ ਵੇਖਿਆ ਹੋਵੇਗਾ ਪਰ ਹੁਣ ਅਜੇ ਦੇਵਗਨ ਜਲਦ ਹੀ ਅਸਲ ਜ਼ਿੰਦਗੀ ’ਚ ਸਟੰਟ ਕਰਦੇ ਦਿਖਾਈ ਦੇਣਗੇ। ਜੀ ਹਾਂ, ਅਦਾਕਾਰ ਅਜੇ ਦੇਵਗਨ ਛੇਤੀ ਹੀ ਬੀਅਰ ਗ੍ਰਿਲਜ਼ ਦੇ ਸ਼ੋਅ ‘ਇੰਟੂ ਦਿ ਵਾਈਲਡ’ ’ਚ ਨਜ਼ਰ ਆਉਣਗੇ। ਅਜੇ ਦੇਵਗਨ ਤੋਂ ਪਹਿਲਾਂ ਕਈ ਹੋਰ ਫ਼ਿਲਮੀ ਸਿਤਾਰੇ ਇਸ ਸ਼ੋਅ ’ਚ ਨਜ਼ਰ ਆ ਚੁੱਕੇ ਹਨ। ਇਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੀਅਰ ਗ੍ਰਿਲਜ਼ ਦੇ ਸ਼ੋਅ ਦਾ ਹਿੱਸਾ ਰਹੇ ਹਨ।

ਖ਼ਬਰਾਂ ਅਨੁਸਾਰ ਅਜੇ ਦੇਵਗਨ ਦੇ ਨਾਲ ਇਕ ਹੋਰ ਬਾਲੀਵੁੱਡ ਅਦਾਕਾਰ ਬੀਅਰ ਗ੍ਰਿਲਜ਼ ਦੇ ਇਸ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ ਅਜੇ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਅਜੇ ਦੇਵਗਨ ਤੋਂ ਇਲਾਵਾ ਹੋਰ ਕਿਹੜੇ ਕਲਾਕਾਰ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਅਜੇ ਦੇਵਗਨ ਤੇ ਬੀਅਰ ਗ੍ਰਿਲਜ਼ ਮਸ਼ਹੂਰ ਹਸਤੀਆਂ ਦੀ ਸਭ ਤੋਂ ਪਸੰਦੀਦਾ ਛੁੱਟੀਆਂ ਮਨਾਉਣ ਦੀ ਜਗ੍ਹਾ ਮਾਲਦੀਵ ’ਚ ‘ਇੰਟੂ ਦਿ ਵਾਈਲਡ’ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਖ਼ਬਰਾਂ ਅਨੁਸਾਰ ਅਜੇ ਦੇਵਗਨ ਸ਼ੂਟਿੰਗ ਲਈ ਮਾਲਦੀਵ ਵੀ ਰਵਾਨਾ ਹੋ ਗਏ ਹਨ।

 
 
 
 
 
 
 
 
 
 
 
 
 
 
 
 

A post shared by Ajay Devgn 🔱 (@ajaydevgnfanclub)

ਅਜੇ ਦੇਵਗਨ ਨੂੰ ਬੀਅਰ ਗ੍ਰਿਲਜ਼ ਦੇ ਨਾਲ ਵੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਉਪਹਾਰ ਤੋਂ ਘੱਟ ਨਹੀਂ ਹੈ। ਅਜੇ ਦੇਵਗਨ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਬਹੁਤ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਕੁਝ ਤਸਵੀਰਾਂ ਅਜੇ ਦੇਵਗਨ ਦੇ ਕਈ ਫੈਨ ਪੇਜਾਂ ’ਤੇ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਅਜੇ ਦੇਵਗਨ ਫਲਾਈਟ ’ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਫੈਨ ਪੇਜ ’ਤੇ ਲਿਖਿਆ ਗਿਆ ਹੈ ਕਿ ਅਜੇ ਦੇਵਗਨ ਮਾਲਦੀਵ ਲਈ ਰਵਾਨਾ ਹੋ ਗਏ ਹਨ।

ਦੱਸ ਦੇਈਏ ਕਿ ਅਜੇ ਦੇਵਗਨ ਤੋਂ ਪਹਿਲਾਂ ਅਦਾਕਾਰ ਅਕਸ਼ੇ ਕੁਮਾਰ ਤੇ ਰਜਨੀਕਾਂਤ ਵੀ ਬੀਅਰ ਗ੍ਰਿਲਜ਼ ਦੇ ਇਸ ਸ਼ੋਅ ’ਚ ਨਜ਼ਰ ਆ ਚੁੱਕੇ ਹਨ। ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖ਼ੁਦ ਬੀਅਰ ਗ੍ਰਿਲਜ਼ ਦੇ ਸ਼ੋਅ ਦਾ ਹਿੱਸਾ ਰਹੇ ਹਨ। ‘ਇੰਟੂ ਦਿ ਵਾਈਲਡ’ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਸਾਰੇ ਐਪੀਸੋਡ ਵੀ ਬਹੁਤ ਪਸੰਦ ਕੀਤੇ ਗਏ ਸਨ। ਹੁਣ ਦਰਸ਼ਕ ਅਜੇ ਦੇਵਗਨ ਦੇ ਐਪੀਸੋਡ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News