ਤੌਕਤੇ ਤੂਫ਼ਾਨ ਨੇ ਅਜੇ ਦੇਵਗਨ ਦੀ ਫ਼ਿਲਮ ਦੇ ਸੈੱਟ ’ਤੇ ਮਚਾਈ ਤਬਾਹੀ, ਦੇਖੋ ਵੀਡੀਓ

Thursday, May 20, 2021 - 03:41 PM (IST)

ਤੌਕਤੇ ਤੂਫ਼ਾਨ ਨੇ ਅਜੇ ਦੇਵਗਨ ਦੀ ਫ਼ਿਲਮ ਦੇ ਸੈੱਟ ’ਤੇ ਮਚਾਈ ਤਬਾਹੀ, ਦੇਖੋ ਵੀਡੀਓ

ਮੁੰਬਈ (ਬਿਊਰੋ)– ਤੌਕਤੇ ਤੂਫ਼ਾਨ ਨੇ ਸੋਮਵਾਰ ਨੂੰ ਸੁਪਨਿਆਂ ਦੇ ਸ਼ਹਿਰ ਮੁੰਬਈ ਦੇ ਕਈ ਹਿੱਿਸਆਂ ’ਚ ਭਾਰੀ ਤਬਾਹੀ ਮਚਾਈ ਹੈ। ਇਸ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਮੈਦਾਨ’ ਦਾ ਸੈੱਟ ਵੀ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਰਣਜੀਤ ਬਾਵਾ ਨੇ ਰੱਖਿਆ ਆਪਣਾ ਪੱਖ, ਸਾਂਝੀ ਕੀਤੀ ਪੋਸਟ

ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੇ ਮੇਕਰਜ਼ ਨੇ ਸੈੱਟ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਤੂਫ਼ਾਨ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਸਾਰੀ ਕੋਸ਼ਿਸ਼ ਬੇਕਾਰ ਹੋ ਗਈ। ਹਾਲਾਂਕ ਤੂਫ਼ਾਨ ਕਾਰਨ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੈੱਟ ਹੁਣ ਸ਼ੂਟ ਕਰਨ ਲਾਇਕ ਨਹੀਂ ਬਚਿਆ ਹੈ।

 
 
 
 
 
 
 
 
 
 
 
 
 
 
 
 

A post shared by Latest Bollywood (@lates_tupdate)

ਜਦੋਂ ਤੂਫ਼ਾਨ ਨੇ ‘ਮੈਦਾਨ’ ਦੇ ਸੈੱਟ ਨੂੰ ਆਪਣੀ ਚਪੇਟ ’ਚ ਲਿਆ, ਉਦੋਂ ਉਥੇ 40 ਲੋਕ ਮੌਜੂਦ ਸਨ ਤੇ ਸਾਰਿਆਂ ਨੇ ਸੈੱਟ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕੇ। ਦੱਸਿਆ ਜਾ ਰਿਹਾ ਹੈ ਕਿ ਇਸ ਸੈੱਟ ’ਤੇ ਫੁੱਟਬਾਲ ਮੈਚ ਵਾਲਾ ਦ੍ਰਿਸ਼ ਸ਼ੂਟ ਹੋਣ ਵਾਲਾ ਸੀ। ਇਹ ਦੂਜੀ ਵਾਰ ਹੋਇਆ ਹੈ, ਜਦੋਂ ਇਸ ਫ਼ਿਲਮ ਦਾ ਸੈੱਟ ਖਰਾਬ ਹੋ ਗਿਆ। ਦੱਸਣਯੋਗ ਹੈ ਕਿ ਇਹ ਸੈੱਟ ਪਿਛਲੇ ਸਾਲ ਤਾਲਾਬੰਦੀ ਕਾਰਨ ਵੀ ਤੋੜਿਆ ਗਿਆ ਸੀ।

ਦੱਸਣਯੋਗ ਹੈ ਕਿ ਅਜੇ ਦੇਵਗਨ ਦੀ ਫ਼ਿਲਮ ‘ਮੈਦਾਨ’ ਸਵਰਗੀ ਫੁੱਟਬਾਲ ਖਿਡਾਰੀ ਸਈਦ ਅਬਦੁਲ ਰਹੀਮ ਦੀ ਜ਼ਿੰਦਗੀ ’ਤੇ ਆਧਾਰਿਤ ਹੈ, ਜਿਸ ’ਚ ਸਾਊਥ ਅਦਾਕਾਰਾ ਪ੍ਰਿਆਮਣੀ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਮੈਦਾਨ’ ਦੇ ਸੈੱਟ ਤੋਂ ਇਲਾਵਾ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ‘ਟਾਈਗਰ 3’ ਦੇ ਸੈੱਟ ਨੂੰ ਵੀ ਇਸ ਤੂਫ਼ਾਨ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News