ਕਾਨਸ 2026: ਐਸ਼ਵਰਿਆ ਰਾਏ ਦੀ ਇਕ ਹੋਰ ਲੁੱਕ ਆਈ ਸਾਹਮਣੇ, ਸਫੈਦ ਆਊਟਫਿੱਟ ''ਚ ਦਿਸੀ ਬੇਹੱਦ ਖੂਬਸੂਰਤ

Sunday, May 24, 2026 - 04:20 PM (IST)

ਕਾਨਸ 2026: ਐਸ਼ਵਰਿਆ ਰਾਏ ਦੀ ਇਕ ਹੋਰ ਲੁੱਕ ਆਈ ਸਾਹਮਣੇ, ਸਫੈਦ ਆਊਟਫਿੱਟ ''ਚ ਦਿਸੀ ਬੇਹੱਦ ਖੂਬਸੂਰਤ

ਨਵੀਂ ਦਿੱਲੀ (ਏਜੰਸੀ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਕਾਨਸ ਫਿਲਮ ਫੈਸਟੀਵਲ 2026 ਦੇ ਸਮਾਪਤੀ ਸਮਾਰੋਹ ਵਿੱਚ ਰੈੱਡ ਕਾਰਪੇਟ 'ਤੇ ਚੀਨੀ ਡਿਜ਼ਾਈਨਰ ਚੇਨੀ ਚੈਨ ਦੁਆਰਾ ਤਿਆਰ ਕੀਤਾ ਇੱਕ ਆਲ-ਵਾਈਟ ਸਟਰਕਚਰਡ ਸੂਟ ਪਹਿਨਿਆ। ਡਿਜ਼ਾਈਨਰ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਅਦਾਕਾਰ ਫੋਟੋਗ੍ਰਾਫ਼ਰਾਂ ਦੇ ਸਾਹਮਣੇ ਪੋਜ਼ ਦਿੰਦੇ ਹੋਏ ਦਿਖਾਈ ਦਿੱਤੀ। ਇਸ ਆਊਟਫਿਟ ਵਿੱਚ ਇੱਕ ਸਫੈਦ ਬਲਾਊਜ਼ ਅਤੇ ਪੈਂਟ ਸ਼ਾਮਲ ਸੀ, ਜਿਸ ਦੇ ਕਿਨਾਰਿਆ 'ਤੇ ਬਾਰੀਕ ਲੇਸ ਡਿਜ਼ਾਈਨ ਸੀ। ਇਸ ਦੇ ਨਾਲ ਉਨ੍ਹਾਂ ਨੇ ਸਫੈਦ ਰੰਗ ਦਾ feather boa ਵੀ ਲਿਆ ਸੀ।

PunjabKesari

ਦੱਸ ਦੇਈਏ ਕਿ ਐਸ਼ਵਰਿਆ 2003 ਤੋਂ ਇਸ ਬ੍ਰਾਂਡ ਦੀ ਗਲੋਬਲ ਅੰਬੈਸਡਰ ਵਜੋਂ ਕਾਨਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹੈ। ਡਿਜ਼ਾਈਨਰ ਨੇ ਐਸ਼ਵਰਿਆ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਸੱਚੀ ਮੌਜੂਦਗੀ ਕਦੇ ਵੀ ਧਿਆਨ ਦੀ ਮੰਗ ਨਹੀਂ ਕਰਦੀ, ਬਲਕਿ ਇਹ ਆਪਣੇ ਆਪ ਹੀ ਸਭ ਦਾ ਧਿਆਨ ਖਿੱਚ ਲੈਂਦੀ ਹੈ।


author

cherry

Content Editor

Related News