ਐਸ਼ਵਰਿਆ ਰਾਏ ਏਅਰਪੋਰਟ ''ਤੇ ਆਈ ਨਜ਼ਰ, ਵਰੁਣ-ਜੈਕਲੀਨ ਵੀ ਦੇਖੇ ਗਏ (ਦੇਖੋ ਤਸਵੀਰਾਂ)
Monday, Aug 03, 2015 - 09:42 PM (IST)
ਮੁੰਬਈ- ਐਤਵਾਰ ਨੂੰ ਮੁੰਬਈ ''ਚ ਸਾਬਕਾ ਮਿਸ ਵਰਲਡ ਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਏਅਰਪੋਰਟ ''ਤੇ ਦੇਖੇ ਗਏ। ਇਸ ਦੌਰਾਨ ਐਸ਼ ਸਫੈਦ ਟੌਪ ਤੇ ਕਾਲੇ ਰੰਗ ਦੀ ਜੀਨ ''ਚ ਨਜ਼ਰ ਆਈ। ਦੱਸਣਯੋਗ ਹੈਕਿ ਐਸ਼ਵਰਿਆ ਇਨ੍ਹੀਂ ਦਿਨੀਂ ਸੰਜੇ ਗੁਪਤਾ ਨਿਰਦੇਸ਼ਿਤ ਫਿਲਮ ਜਜ਼ਬਾ ਦੀ ਸ਼ੂਟਿੰਗ ''ਚ ਰੁੱਝੀ ਹੈ।
ਇਸ ਦੇ ਨਾਲ ਹੀ ਜੈਕਲੀਨ ਫਰਨਾਂਡੀਜ਼ ਤੇ ਵਰੁਣ ਧਵਨ ਵੀ ਮੁੰਬਈ ਏਅਰਪੋਰਟ ''ਤੇ ਨਜ਼ਰ ਆਏ। ਅਸਲ ''ਚ ਜੈਕਲੀਨ ਤੇ ਵਰੁਣ ਨੇ ਹਾਲ ਹੀ ''ਚ ਰੋਹਿਤ ਧਵਨ ਤੇ ਪ੍ਰੋਡਿਊਸਰ ਸਾਜਿਦ ਨਾਡੀਆਡਵਾਲਾ ਦੀ ਫਿਲਮ ਡਿਸ਼ੂਮ ਦਾ ਸ਼ੈਡਿਊਲ ਪੂਰਾ ਕੀਤਾ ਹੈ, ਜਿਸ ਦੀ ਸ਼ੂਟਿੰਗ ਮੋਰਾਕੋ ''ਚ ਚੱਲ ਰਹੀ ਸੀ।
