ਅਦਾਕਾਰ ਵਿਕਰਾਂਤ ਮੈਸੀ ਤੇ ਅਦਾਕਾਰਾ ਪਾਇਲ ਘੋਸ਼ ਨੂੰ ਲੱਗਾ ਵੱਡਾ ਸਦਮਾ, ਪਲੇਨ ਕ੍ਰੈਸ਼ ''ਚ ਗਈ ਕਰੀਬੀਆਂ ਦੀ ਜਾਨ

Friday, Jun 13, 2025 - 10:44 AM (IST)

ਅਦਾਕਾਰ ਵਿਕਰਾਂਤ ਮੈਸੀ ਤੇ ਅਦਾਕਾਰਾ ਪਾਇਲ ਘੋਸ਼ ਨੂੰ ਲੱਗਾ ਵੱਡਾ ਸਦਮਾ, ਪਲੇਨ ਕ੍ਰੈਸ਼ ''ਚ ਗਈ ਕਰੀਬੀਆਂ ਦੀ ਜਾਨ

ਮੁੰਬਈ/ਅਹਿਮਦਾਬਾਦ – ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੱਥੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁੱਲ 242 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ, ਜਿਸ ਵਿੱਚੋਂ 169 ਭਾਰਤੀ, 53 ਬ੍ਰਿਟਿਸ਼, 1 ਕਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਨ।

PunjabKesari

ਫਿਲਮੀ ਦੁਨੀਆ ‘ਚ ਸੋਗ ਦੀ ਲਹਿਰ

ਹਾਦਸੇ ਦੀ ਖ਼ਬਰ ਆਉਣ ਤੋਂ ਬਾਅਦ ਬਾਲੀਵੁੱਡ 'ਚ ਵੀ ਸੋਗ ਦੀ ਲਹਿਰ ਦੌੜ ਗਈ। ਐਕਟਰ ਵਿਕਰਾਂਤ ਮੈਸੀ ਨੇ ਆਪਣੇ ਫੈਮਿਲੀ ਫਰੈਂਡ ਕਲਾਈਵ ਕੁੰਦਰ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਸ਼ੇਅਰ ਕੀਤਾ ਸੀ। ਹੁਣ ਅਦਾਕਾਰਾ ਪਾਇਲ ਘੋਸ਼ ਨੇ ਵੀ ਆਪਣੀ ਨਜ਼ਦੀਕੀ ਦੋਸਤ ਪ੍ਰੀਤੀ ਚੈਟਰਜੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ: “Rest in Peace Preeti। ਮੇਰੀ ਹਮਦਰਦੀ ਚੈਟਰਜੀ ਪਰਿਵਾਰ ਨਾਲ ਹੈ। #AhmedabadPlaneCrash”

PunjabKesari

ਇਸ ਤੋਂ ਪਹਿਲਾਂ ਵਿਕਰਾਂਤ ਮੈਸੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਵਿਚ ਆਪਣੇ ਫੈਮਿਲੀ ਫਰੈਂਡ ਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ : "ਅਹਿਮਦਾਬਾਦ ਵਿੱਚ ਵਾਪਰੇ ਦੁਖਦਾਈ ਹਵਾਈ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਲਈ ਮੇਰੀ ਹਮਦਰਦੀ। ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਮੇਰੇ ਅੰਕਲ ਕਲਿਫੋਰਡ ਕੁੰਦਰ ਨੇ ਆਪਣੇ ਪੁੱਤਰ ਕਲਾਈਵ ਕੁੰਦਰ ਨੂੰ ਗੁਆ ਦਿੱਤਾ, ਜੋ ਉਸ ਉਡਾਣ ਵਿੱਚ ਕੰਮ ਕਰਨ ਵਾਲੇ ਫਸਟ ਅਫਸਰ ਸਨ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ, ਚਾਚਾ ਜੀ ਨੂੰ, ਅਤੇ ਸਾਰੇ ਪ੍ਰਭਾਵਿਤ ਲੋਕਾਂ ਨੂੰ ਸ਼ਕਤੀ ਦੇਵੇ।"


author

cherry

Content Editor

Related News