ਮੂਸੇ ਵਾਲਾ ਦੇ ਕਤਲ ਮਗਰੋਂ ਹਰ ਕਲਾਕਾਰ ਸਟੇਜ ਸ਼ੋਅ ਰਾਹੀਂ ਦੇ ਰਹੇ ਵਿਛੜੀ ਰੂਹ ਨੂੰ ਸ਼ਰਧਾਂਜਲੀ

06/24/2022 10:09:02 AM

ਚੰਡੀਗੜ੍ਹ: ਇਕ ਘਰ ’ਚ ਸੋਗ ਹੋਵੇ ਤਾਂ ਗੁਆਂਢੀ ਵੀ ਚੁੱਲ੍ਹਾ ਨਹੀਂ ਬਾਲਦਾ। ਸਿੱਧੂ ਮੂਸੇਵਾਲਾ ਫ਼ਿਰ ਵੀ ਪੰਜਾਬ ਦਾ ਮਸ਼ਹੂਰ ਗਾਇਕ ਸੀ। ਇਸ ਦੌਰਾਨ ਪੰਜਾਬ ਦੀ ਫ਼ਿਲਮ ਅਤੇ ਸੰਗੀਤ ਉਦਯੋਗ ਆਪਣੇ ਪ੍ਰੋਗਰਾਮਾਂ ਅਤੇ ਜਸ਼ਨਾਂ ਨਾਲ ਕਿਵੇਂ ਜਾਰੀ ਰਹਿ ਸਕਦਾ ਸੀ। ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਤਾਂ ਅਦਾਕਾਰਾਂ ਅਤੇ ਗਾਇਕਾਂ ਨੇ ਸ਼ੋਅ ਅਤੇ ਸ਼ੂਟ ਰੱਦ ਕਰ ਦਿੱਤੇ ਸੀ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮਸ਼ਹੂਰ ਫ਼ਿਲਮ ਸ਼ੇਰ ਬੱਚਾ ਦੀ ਰਿਲੀਜ਼ ਡੇਟ ਦੋ ਵਾਰ ਬਦਲੀ ਗਈ ਹੈ। ਹੁਣ ਕੰਮ ਸ਼ੁਰੂ ਕਰਨ ਸਮੇਂ ਕਲਾਕਾਰਾਂ ਨੇ ਸਭ ਤੋਂ ਪਹਿਲਾਂ ਸਿੱਧੂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ।

PunjabKesari

ਸ਼ਹਿਨਾਜ਼ ਗਿੱਲ ਆਪਣੇ ਅੰਦਾਜ਼ ’ਚ ਬੋਲਣ ਲਈ ਜਾਣੀ ਜਾਂਦੀ ਹੈ। ਹਾਲ ਹੀ ’ਚ ਇਕ ਫੈਸ਼ਨ ਸ਼ੋਅ ’ਚ ਰੈਂਪ ਵਾਕ ਕਰਨ ਤੋਂ ਬਾਅਦ ਉਸਨੇ ਸਿੱਧੂ ਦੇ ਗੀਤ ‘ਵੇ ਤੂ 6 ਫੁੱਟ 2 ਤੇ ਮੈਂ 5 ਫੁੱਟ 11 ਵੇ’ ਨੱਚਦੇ ਹੋਏ ਉਸ ਨੂੰ ਯਾਦ ਕੀਤਾ।

PunjabKesari

ਗਿੱਪੀ ਗਰੇਵਾਲ ਦੇ ਪੁੱਤਰ ਨੇ ਗੁਰਫ਼ਤਿਹ ਗਰੇਵਾਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਇਕ ਸਕੂਲ ਦੇ ਇਵੈਂਟ ਦੀ ਵੀਡੀਓ ਸਾਂਝੀ ਕੀਤੀ, ਜਿਸ ’ਚ ਉਹ ਸਰਟੀਫ਼ਿਕੇਟ ਲੈਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਹੂਕ ਸਟੈਪ ਕਰਦੇ ਨਜ਼ਰ ਆਏ।

PunjabKesari

ਇਹ  ਵੀ ਪੜ੍ਹੋ : ਜੁਲਾਈ ਮਹੀਨੇ ’ਚ 16 ਦਿਨ ਬੰਦ ਰਹਿਣਗੇ ਬੈਂਕ, ਨਿਪਟਾ ਲਓ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਸਟੇਜ ਸ਼ੋਅ ’ਚ ਸ਼ਰਧਾਂਜਲੀ ਦਿੰਦੇ ਹੋਏ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਦਿਲਜੀਤ ਨੇ ਕੈਨੇਡਾ ’ਚ ਸ਼ੋਅ ਕਰਦੇ ਹੋਏ ਸਿਰਫ਼ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਹੀ ਨਹੀਂ ਸਗੋਂ ਇਹ ਵੀ ਕਿਹਾ ਕਿ ਮੂਸੇਵਾਲਾ ਦਾ ਨਾਂ ਦਿਲ ’ਤੇ ਲਿਖਿਆ ਹੈ।

PunjabKesari

ਇਹ  ਵੀ ਪੜ੍ਹੋ : ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ​​ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ

ਇਸ ਤੋਂ ਇਲਾਵਾ ਗੈਰੀ ਸਿੱਧੂ ਨੇ ਸਿੱਧੂ ਦੇ ਮਾਤਾ-ਪਿਤਾ ਦਾ ਲਈ ਇਕ ਗੀਤ ਰਿਲੀਜ਼ ਕੀਤਾ ਹੈ।

PunjabKesari

ਇਸ ਦੇ ਨਾਲ ਹੀ ਗਾਇਕ-ਅਦਾਕਾਰ ਐਮੀ ਵਿਰਕ ਨੇ ਕਿਹਾ ਕਿ ਮੇਰੇ ਲਈ ਸਿੱਧੂ ਮੂਸੇਵਾਲਾ ਕੀ ਸੀ, ਮੈਂ ਦੱਸ ਵੀ ਨਹੀਂ ਸਕਦਾ। ਉਨ੍ਹਾਂ ਦੇ ਜਾਣ ਦਾ ਦੁਖ ਇਸ ਤਰ੍ਹਾਂ ਦਾ ਹੈ ਕਿ ਜਿਸ ਨੂੰ ਅਸੀਂ ਇਕ ਦੋ ਦਿਨ ਜਾ ਮਹੀਨਾ ਭੁਲਾ ਨਹੀਂ ਸਕਦੇ। ਉਸ ਦੇ ਜਾਣ ਤੋਂ ਬਾਅਦ ਅਸੀਂ ਫ਼ਿਲਮ ਰਿਲੀਜ਼ ਕਿਸ ਤਰ੍ਹਾਂ ਕਰਦੇ। ਮੈਨੂੰ ਯਾਦ ਹੈ ਉਸ ਨੇ ਲੰਡਨ ’ਚ ਮੈਨੂੰ ਗੀਤ 295 ਸੁਣਾਇਆ ਸੀ।


Anuradha

Content Editor

Related News