FIR ਦਰਜ ਹੋਣ ਮਗਰੋਂ ਕੰਗਨਾ ਰਣੌਤ ਦਾ ਬੇਬਾਕ ਅੰਦਾਜ਼, ਕਿਹਾ- ਹੁਣ ਗ੍ਰਿਫ਼ਤਾਰੀ ਦਾ ਹੈ ਇੰਤਜ਼ਾਰ

Thursday, Nov 25, 2021 - 12:05 PM (IST)

FIR ਦਰਜ ਹੋਣ ਮਗਰੋਂ ਕੰਗਨਾ ਰਣੌਤ ਦਾ ਬੇਬਾਕ ਅੰਦਾਜ਼, ਕਿਹਾ- ਹੁਣ ਗ੍ਰਿਫ਼ਤਾਰੀ ਦਾ ਹੈ ਇੰਤਜ਼ਾਰ

ਮੁੰਬਈ (ਬਿਊਰੋ) - ਮਹਾਰਾਸ਼ਟਰ ਪੁਲਸ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਸਿੱਖ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਲਈ ਐੱਫ. ਆਈ. ਆਰ. ਦਰਜ ਕੀਤੀ ਹੈ। ਹੁਣ ਬੁੱਧਵਾਰ ਨੂੰ ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਜਾਣਕਾਰੀ ਦਿੱਤੀ ਹੈ ਕਿ ਅੱਜ ਵੀ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਈ ਹੈ। ਹਾਲਾਂਕਿ ਇਸ ਨਾਲ ਮੈਨੂੰ ਨੂੰ ਕੋਈ ਫਰਕ ਨਹੀਂ ਪੈਂਦਾ।

ਬੋਲਡ ਤਸਵੀਰ ਨਾਲ ਕੰਗਨਾ ਨੇ ਲਿਖੀ ਇਹ ਗੱਲ
ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੀ ਇਕ ਬੋਲਡ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਹੱਥ 'ਚ ਵਾਈਨ ਦਾ ਗਿਲਾਸ ਫੜੀ ਨਜ਼ਰ ਆ ਰਹੀ ਹੈ। ਇਸ 'ਤੇ ਕੰਗਨਾ ਰਣੌਤ ਨੇ ਲਿਖਿਆ, "ਇੱਕ ਹੋਰ ਦਿਨ, ਇੱਕ ਹੋਰ ਐੱਫ. ਆਈ. ਆਰ... ਜੇਕਰ ਉਹ ਮੈਨੂੰ ਗ੍ਰਿਫ਼ਤਾਰ ਕਰਨ ਆਏ ਤਾਂ ਮੇਰਾ ਮੂਡ ਇਸ ਸਮੇਂ ਘਰ 'ਚ ਅਜਿਹਾ ਹੈ।" ਤਸਵੀਰ 'ਚ ਕੰਗਨਾ ਰਣੌਤ ਚਿੱਲ ਕਰਦੀ ਨਜ਼ਰ ਆ ਰਹੀ ਹੈ।

ਇੰਦਰਾ ਗਾਂਧੀ ਨੂੰ ਲੈ ਕੇ ਆਖੀ ਇਹ ਗੱਲ
ਕੰਗਨਾ ਰਣੌਤ ਨੇ ਕਿਸਾਨ ਮੁੱਦੇ ਨੂੰ ਲੈ ਕੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਵਿਵਾਦਤ ਪੋਸਟ 'ਚ ਲਿਖਿਆ ਸੀ, ''ਖਾਲਿਸਤਾਨੀ ਅੱਤਵਾਦੀ ਅੱਜ ਭਾਵੇਂ ਸਰਕਾਰ ਦੇ ਹੱਥ ਮਰੋੜ ਰਹੇ ਹੋਣ ਪਰ ਉਸ ਔਰਤ (ਇੰਦਰਾ ਗਾਂਧੀ) ਨੂੰ ਨਹੀਂ ਭੁੱਲਣਾ ਚਾਹੀਦਾ, ਜਿਸ ਨੇ ਉਨ੍ਹਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ। ਆਪਣੀ ਜਾਨ ਦੀ ਕੀਮਤ 'ਤੇ ਉਨ੍ਹਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ ਪਰ ਦੇਸ਼ ਨੂੰ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ। ਉਸ ਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ, ਉਹ ਅੱਜ ਵੀ ਉਨ੍ਹਾਂ ਦੇ ਨਾਮ ਤੋਂ ਕੰਬਦਾ ਹੈ, ਉਸ ਨੂੰ ਉਸੇ ਅਧਿਆਪਕ ਦੀ ਲੋੜ ਹੈ।

PunjabKesari

ਕਈ ਧਾਰਾਵਾਂ ਹੇਠ ਹੋਏ ਮਾਮਲੇ ਦਰਜ
ਇੱਕ ਦਿਨ ਪਹਿਲਾਂ ਭੋਇਵਾੜਾ ਪੁਲਸ ਸਟੇਸ਼ਨ ਦਾਦਰ 'ਚ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਚ ਆਈ. ਪੀ. ਸੀ. ਦੀ ਧਾਰਾ 153, 153ਏ, 153ਬੀ, 504, 505, 505(2) ਅਤੇ ਆਈ. ਟੀ. ਐਕਟ 2000 ਦੀ ਧਾਰਾ 79 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਕੰਗਨਾ ਖ਼ਿਲਾਫ਼ ਦੇਸ਼ ਧ੍ਰੋਹ ਅਤੇ ਅਪਮਾਨਜਨਕ ਟਿੱਪਣੀ ਕਰਨ ਲਈ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ।

ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਨਿਰਾਸ਼ ਕੰਗਨਾ ਰਣੌਤ
ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਕੰਗਨਾ ਰਣੌਤ ਕਾਫ਼ੀ ਨਿਰਾਸ਼ ਹੈ। ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ''ਦੁੱਖ, ਸ਼ਰਮਨਾਕ ਅਤੇ ਸਰਾਸਰ ਗਲ਼ਤ... ਜੇਕਰ ਸੰਸਦ 'ਚ ਬੈਠੀ ਸਰਕਾਰ ਦੀ ਬਜਾਏ ਸੜਕਾਂ 'ਤੇ ਬੈਠੇ ਲੋਕ ਕਾਨੂੰਨ ਬਣਾਉਣ ਲੱਗ ਜਾਣ ਤਾਂ ਇਹ ਵੀ ਜੇਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ, ਜੋ ਇਹ ਚਾਹੁੰਦੇ ਹਨ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News