ਅਰਬਾਜ਼ ਖ਼ਾਨ ਵਲੋਂ ਮਲਾਇਕਾ ਨੂੰ ਇਕ ਹੋਰ ਝਟਕਾ, ਹੁਣ ਹਰ ਪਾਸੇ ਹੋਣ ਲੱਗੀ ਚਰਚਾ

Wednesday, Jan 03, 2024 - 01:12 PM (IST)

ਅਰਬਾਜ਼ ਖ਼ਾਨ ਵਲੋਂ ਮਲਾਇਕਾ ਨੂੰ ਇਕ ਹੋਰ ਝਟਕਾ, ਹੁਣ ਹਰ ਪਾਸੇ ਹੋਣ ਲੱਗੀ ਚਰਚਾ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਅਰੋੜਾ ਦੇ ਸਾਬਕਾ ਪਤੀ ਅਦਾਕਾਰ ਅਰਬਾਜ਼ ਖ਼ਾਨ ਨੇ 56 ਦੀ ਉਮਰ 'ਚ ਪ੍ਰੇਮਿਕਾ ਸ਼ੂਰਾ ਨਾਲ ਦੂਜਾ ਵਿਆਹ ਕਰਵਾ ਲਿਆ। 24 ਦਸੰਬਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਅਰਬਾਜ਼ ਖ਼ਾਨ ਨੇ ਸ਼ੂਰਾ ਨਾਲ ਵਿਆਹ ਕਰਵਾਇਆ, ਜੋ ਕਿ ਉਸ ਤੋਂ 15 ਸਾਲ ਛੋਟੀ ਹੈ। ਦੱਸ ਦਈਏ ਕਿ ਅਰਬਾਜ਼ ਖ਼ਾਨ ਦਾ ਪਹਿਲਾ ਵਿਆਹ ਮਲਾਇਕਾ ਅਰੋੜਾ ਨਾਲ ਹੋਇਆ ਸੀ। ਹਾਲਾਂਕਿ ਇਹ ਰਿਸ਼ਤਾ ਕੁਝ ਸਾਲਾਂ ਬਾਅਦ ਹੀ ਖ਼ਤਮ ਹੋ ਗਿਆ ਸੀ ਪਰ ਆਪਣੇ ਪੁੱਤਰ ਖਾਤਿਰ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਅਰਬਾਜ਼ ਖ਼ਾਨ ਬਾਰੇ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੀ ਸਾਬਕਾ ਪਤਨੀ ਮਲਾਇਕਾ ਅਰੋੜਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਗੋਲਡੀ ਬਰਾੜ ਨੂੰ ਅੱਤਵਾਦੀ ਘੋਸ਼ਿਤ ਕਰਨ ਮਗਰੋਂ ਮੂਸੇਵਾਲਾ ਦੇ ਪਿਤਾ ਨੇ ਕਿਹਾ- ਕੇਂਦਰ ਸਰਕਾਰ ਦਾ ਵਧੀਆ...

ਮਲਾਇਕਾ ਨੂੰ ਅਰਬਾਜ਼ ਨੇ ਕੀਤਾ ਅਨਫਾਲੋ
ਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਤਲਾਕ ਤੋਂ ਬਾਅਦ ਵੀ ਦੋਸਤੀ ਦੇ ਬੰਧਨ ਨੂੰ ਸਾਂਝਾ ਕਰਦੇ ਹਨ। ਦੋਵਾਂ ਨੂੰ ਕਈ ਵਾਰ ਪੁੱਤਰ ਅਰਹਾਨ ਨਾਲ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਅਰਬਾਜ਼ ਨੇ ਸ਼ੂਰਾ ਨਾਲ ਵਿਆਹ ਕਰਨ ਤੋਂ ਬਾਅਦ ਸਾਬਕਾ ਪਤਨੀ ਮਲਾਇਕਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। 'ਮਿਡ ਡੇਅ' ਦੀ ਰਿਪੋਰਟ ਮੁਤਾਬਕ, ਅਰਬਾਜ਼ ਨੇ ਮਲਾਇਕਾ ਨੂੰ ਤਲਾਕ ਦੇਣ ਮਗਰੋਂ ਉਸ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਬੈਕ ਫਾਲੋ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ : ਸੋਨੂੰ ਸੂਦ ਬਣੇ ਦਿਵਿਆਂਗਾ ਦੀ ਆਵਾਜ਼! ਸਰਕਾਰ ਨੂੰ ਕੀਤੀ ਇਹ ਖ਼ਾਸ ਅਪੀਲ

ਮਲਾਇਕਾ ਹਾਲੇ ਵੀ ਕਰ ਰਹੀ ਹੈ ਫਾਲੋ
ਅਰਬਾਜ਼ ਖ਼ਾਨ ਨੇ ਉਨ੍ਹਾਂ ਨੂੰ ਅਨਫਾਲੋ ਕਰ ਦਿੱਤਾ ਹੈ। ਮਲਾਇਕਾ ਅਰੋੜਾ ਹਾਲੇ ਵੀ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰ ਰਹੀ ਹੈ। ਅਰਬਾਜ਼ ਦੇ ਵਿਆਹ ਤੋਂ ਦੋ ਦਿਨ ਮਗਰੋਂ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਲਿਖਿਆ ਸੀ- ''ਮੈਂ ਜਾਗ ਗਈ। ਮੇਰੇ ਕੋਲ ਪਹਿਨਣ ਲਈ ਕੱਪੜੇ ਹਨ। ਮੇਰੇ ਕੋਲ ਵਗਦਾ ਪਾਣੀ ਹੈ। ਮੇਰੇ ਕੋਲ ਖਾਣ ਲਈ ਭੋਜਨ ਹੈ। ਮੈਂ ਸ਼ੁਕਰਗੁਜ਼ਾਰ ਹਾਂ।''

ਇਹ ਵੀ ਪੜ੍ਹੋ : ਸੋਨਮ ਕਪੂਰ ਲਈ ਮੁਸ਼ਕਿਲ ਰਿਹਾ 2023, ਪਤੀ ਦੀ ਗੰਭੀਰ ਬੀਮਾਰੀ ਤੋਂ ਰਹੀ ਪ੍ਰੇਸ਼ਾਨ, ਨਹੀਂ ਹੋ ਰਿਹਾ ਸੀ ਇਲਾਜ

PunjabKesari

1998 'ਚ ਹੋਇਆ ਸੀ ਮਲਾਇਕਾ-ਅਰਬਾਜ਼ ਦਾ ਵਿਆਹ
ਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ 1998 'ਚ ਹੋਇਆ ਸੀ। ਇਨ੍ਹਾਂ ਦੋਵਾਂ ਦਾ ਪ੍ਰੇਮ ਵਿਆਹ ਸੀ। ਇਸ ਜੋੜੇ ਨੇ ਮਾਰਚ 2016 'ਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ ਅਤੇ ਮਈ 2017 'ਚ ਉਨ੍ਹਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News