ਮਾਪਿਆਂ ਦੀ ਰਜ਼ਾਮੰਦੀ ਮਗਰੋਂ ਸੋਨਾਕਸ਼ੀ ਨੇ ਆਪਣੇ ਹੱਥਾਂ 'ਤੇ ਲਗਵਾਈ ਜ਼ਹੀਰ ਦੇ ਨਾਮ ਦੀ ਮਹਿੰਦੀ

Saturday, Jun 22, 2024 - 09:31 AM (IST)

ਮਾਪਿਆਂ ਦੀ ਰਜ਼ਾਮੰਦੀ ਮਗਰੋਂ ਸੋਨਾਕਸ਼ੀ ਨੇ ਆਪਣੇ ਹੱਥਾਂ 'ਤੇ ਲਗਵਾਈ ਜ਼ਹੀਰ ਦੇ ਨਾਮ ਦੀ ਮਹਿੰਦੀ

ਮੁੰਬਈ- ਸੋਨਾਕਸ਼ੀ ਸਿਨਹਾ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹੈ। ਅਦਾਕਾਰਾ ਦੇ ਪਿਤਾ ਅਤੇ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿੰਘ ਜ਼ਹੀਰ ਇਕਬਾਲ ਨਾਲ ਸੋਨਾਕਸ਼ੀ ਦੇ ਅੰਤਰਜਾਤੀ ਵਿਆਹ ਲਈ ਸਹਿਮਤ ਹੋ ਗਏ ਹਨ। 7 ਸਾਲ ਦੀ ਡੇਟਿੰਗ ਤੋਂ ਬਾਅਦ ਜ਼ਹੀਰ ਅਤੇ ਸੋਨਾਕਸ਼ੀ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਤਿਆਰ ਹਨ। ਵੀਰਵਾਰ ਨੂੰ ਸ਼ਤਰੂਘਨ ਸਿਨਹਾ ਆਪਣੀ ਪਤਨੀ ਪੂਨਮ ਸਿਨਹਾ ਨਾਲ ਸੋਨਾਕਸ਼ੀ ਦੇ ਹੋਣ ਵਾਲੇ ਸਹੁਰੇ ਯਾਨੀ ਜ਼ਹੀਰ ਇਕਬਾਲ ਦੇ ਘਰ ਪੁੱਜੇ । ਸ਼ਤਰੂਘਨ ਸਿਨਹਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਜ਼ਹੀਰ ਅਤੇ ਆਪਣੇ ਪਿਤਾ ਇਕਬਾਲ ਰਤਨਸੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਸਨ। ਮਾਪਿਆਂ ਦੀ ਸਹਿਮਤੀ ਮਿਲਣ ਤੋਂ ਬਾਅਦ ਲੱਗਦਾ ਹੈ ਕਿ ਸੋਨਾਕਸ਼ੀ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਸੋਨਾਕਸ਼ੀ ਨੇ ਆਪਣੇ ਹੋਣ ਵਾਲੇ ਪਤੀ ਜ਼ਹੀਰ ਇਕਬਾਲ ਦੇ ਨਾਂ 'ਤੇ ਮਹਿੰਦੀ ਨਾਲ ਹੱਥ ਵੀ ਸਜਾਇਆ ਹੈ ਅਤੇ ਇਸ ਵਿਆਹ ਲਈ ਸ਼ਤਰੂਘਨ ਸਿਨਹਾ ਦੇ ਘਰ 'ਰਾਮਾਇਣ' ਨੂੰ ਵੀ ਦੁਲਹਨ ਵਾਂਗ ਸਜਾਇਆ ਗਿਆ ਹੈ।

PunjabKesari

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਹਾਲ ਹੀ 'ਚ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਅਦਾਕਾਰਾ ਆਪਣੇ ਪੂਰੇ ਪਰਿਵਾਰ ਨਾਲ ਪੋਜ਼ ਦੇ ਰਹੀ ਹੈ। ਜਿੱਥੇ ਇੱਕ ਤਸਵੀਰ 'ਚ ਸੋਨਾਕਸ਼ੀ ਅਤੇ ਜ਼ਹੀਰ ਇਕੱਠੇ ਨਜ਼ਰ ਆ ਰਹੇ ਹਨ, ਉੱਥੇ ਹੀ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਸੋਨਾਕਸ਼ੀ-ਜ਼ਹੀਰ ਦੇ ਮਾਤਾ-ਪਿਤਾ ਯਾਨੀ ਸ਼ਤਰੂਘਨ ਸਿਨਹਾ-ਪੂਨਮ ਸਿਨਹਾ ਅਤੇ ਇਕਬਾਲ ਰਤਾਨਸੀ ਨਜ਼ਰ ਆ ਰਹੇ ਹਨ। ਫੋਟੋ 'ਚ ਸੋਨਾਕਸ਼ੀ ਨੂੰ ਸੈਲਫੀ ਕਲਿੱਕ ਕਰਦੇ ਦੇਖਿਆ ਜਾ ਸਕਦਾ ਹੈ। ਹੋਰ ਤਸਵੀਰਾਂ 'ਚ ਸੋਨਾਕਸ਼ੀ ਆਪਣੇ ਹੋਣ ਵਾਲੇ ਪਤੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' ਅੱਜ ਤੋਂ ਹੋਵੇਗਾ ਸ਼ੁਰੂ, ਘਰ ਦੇ ਅੰਦਰ ਪਹੁੰਚੇ ਇਹ 16 ਪ੍ਰਤੀਯੋਗੀ

ਦੱਸ ਦਈਏ ਕਿ ਜ਼ਹੀਰ-ਸੋਨਾਕਸ਼ੀ ਦੇ ਦੋਸਤ ਨੇ ਸੋਸ਼ਲ ਮੀਡੀਆ 'ਤੇ ਜੋੜੇ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਜ਼ਹੀਰ-ਸੋਨਾਕਸ਼ੀ ਆਪਣੇ ਕਰੀਬੀ ਦੋਸਤਾਂ ਨਾਲ ਫੋਟੋ ਖਿਚਵਾਉਂਦੇ ਦੇਖੇ ਜਾ ਸਕਦੇ ਹਨ। ਫੋਟੋ 'ਚ ਜ਼ਹੀਰ-ਸੋਨਾਕਸ਼ੀ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਇਸ ਦੌਰਾਨ ਸੋਨਾਕਸ਼ੀ ਲਾਲ ਭੂਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜਦਕਿ ਜ਼ਹੀਰ ਫਲੋਰਲ ਪ੍ਰਿੰਟ ਦੇ ਕੁੜਤੇ-ਪਜਾਮੇ 'ਚ ਨਜ਼ਰ ਆ ਰਹੇ ਹਨ। ਜੋੜੇ ਦੇ ਦੋਸਤ ਨੇ ਇਸ ਪੋਸਟ 'ਤੇ ਕੈਪਸ਼ਨ 'ਚ ਲਿਖਿਆ, 'ਬਹੁਤ ਉਤਸ਼ਾਹਿਤ ਅਤੇ ਸੋਨਾਕਸ਼ੀ ਹੁਣ ਅਧਿਕਾਰਤ ਤੌਰ 'ਤੇ  'ਬੈਂਡਸਟੈਂਡ ਬਿਲਡਿੰਗ ਏ ਕਲੇਨ ' ਨਾਲ ਜੁੜ ਗਈ ਹੈ।'

ਇਹ ਖ਼ਬਰ ਵੀ ਪੜ੍ਹੋ- ਜੈਨੀਫਰ ਵਿੰਗੇਟ ਅਤੇ ਸ਼ਰਧਾ ਨਿਗਮ ਨਾਲ ਤਲਾਕ 'ਤੇ ਕਰਨ ਸਿੰਘ ਗਰੋਵਰ ਨੇ ਕਿਹਾ 'ਜੋ ਹੋਇਆ ਚੰਗੇ ਲਈ ਹੋਇਆ'

ਦੱਸਣਯੋਗ ਹੈ ਕਿ ਵੀਰਵਾਰ ਰਾਤ ਸ਼ਤਰੂਘਨ ਸਿਨਹਾ ਆਪਣੀ ਪਤਨੀ ਪੂਨਮ ਸਿਨਹਾ ਦੇ ਘਰ ਵਿਆਹ ਪ੍ਰੋਗਰਾਮ ਲਈ ਪਹੁੰਚੇ ਸਨ। ਮੀਟਿੰਗ ਤੋਂ ਪਰਤਣ ਤੋਂ ਬਾਅਦ, ਦਿੱਗਜ ਅਦਾਕਾਰ ਨੇ ਆਪਣੇ ਮੁੰਬਈ ਬੰਗਲੇ ਰਾਮਾਇਣ ਨੂੰ ਵੀ ਸਜਾਇਆ ਹੈ। ਆਪਣੀ ਇਕਲੌਤੀ ਬੇਟੀ ਦੇ ਵਿਆਹ ਲਈ ਅਦਾਕਾਰ ਦੇ ਘਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਸ਼ਤਰੂਘਨ ਸਿਨਹਾ ਨੇ ਵੀ ਕਬੂਲ ਕੀਤਾ ਹੈ ਕਿ ਇਸ ਰਿਸ਼ਤੇ ਨੂੰ ਲੈ ਕੇ ਸ਼ੁਰੂਆਤ 'ਚ ਉਨ੍ਹਾਂ ਦੇ ਪਰਿਵਾਰ 'ਚ ਤਣਾਅ ਸੀ ਪਰ ਹੁਣ ਸਭ ਕੁਝ ਠੀਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Punjab Desk

Content Editor

Related News