''ਫਿਤੂਰ'' ਦੇ ਬਾਅਦ ਕਈ ਹੋਰ ਫ਼ਿਲਮਾਂ ''ਚ ਕੰਮ ਕਰਨਗੇ ਆਦਿਤਿਆ
Tuesday, Feb 02, 2016 - 02:22 PM (IST)

ਮੁੰਬਈ- ਬਾਲੀਵੁੱਡ ਅਦਾਕਾਰ ਆਦਿਤਿਆ ਰਾਏ ਕਪੂਰ ਨੂੰ ਉਮੀਦ ਹੈ ਕਿ ''ਫਿਤੂਰ'' ਦੇ ਬਾਅਦ ਉਨ੍ਹਾਂ ਨੂੰ ਜ਼ਿਆਦਾ ਫ਼ਿਲਮਾਂ ''ਚ ਕੰਮ ਕਰਨ ਦਾ ਮੌਕਾ ਮਿਲੇਗਾ। ਬਾਲੀਵੁੱਡ ''ਚ ਜੇਕਰ ਕਿਸੇ ਸਿਤਾਰੇ ਦੀ ਫ਼ਿਲਮ ਸੁਪਰਹਿੱਟ ਹੋ ਜਾਂਦੀ ਹੈ ਤਾਂ ਉਸ ਕੋਲ ਕਈ ਫ਼ਿਲਮਾਂ ਦੇ ਆਫਰ ਆਉਣ ਲੱਗਦੇ ਹਨ। ਆਦਿਤਿਆ ਕਪੂਰ ਅਤੇ ਸ਼ਰਧਾ ਕਪੂਰ ਦੀ ਫ਼ਿਲਮ ''ਆਸ਼ਿਕੀ 2'' ਸੁਪਰਹਿੱਟ ਸਾਬਿਤ ਹੋਈ ਸੀ ਪਰ ਜਿੱਥੇ ਸ਼ਰਧਾ ਕਪੂਰ ਕੋਲ ਫ਼ਿਲਮਾਂ ਦੇ ਢੇਰਾਂ ਪ੍ਰਸਤਾਵ ਆਏ, ਉੱਥੇ ਹੀ ਆਦਿਤਿਆ ਰਾਏ ਕਪੂਰ ਕੋਲ ਖਾਸ ਫ਼ਿਲਮਾਂ ਦੇ ਪ੍ਰਸਤਾਵ ਨਹੀਂ ਆਏ। ਆਦਿਤਿਆ ਦੀ ਸਿਰਫ ਇਕ ਹੀ ਫ਼ਿਲਮ ''ਦਾਵਤ-ਏ-ਇਸ਼ਕ'' ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫ਼ਿਲਮ ਕੋਈ ਕਮਾਲ ਨਹੀਂ ਦਿਖਾ ਸਕੀ। ਆਦਿਤਿਆ ਦੀ ਫ਼ਿਲਮ ''ਫਿਤੂਰ'' 12 ਫਰਵਰੀ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਆਦਿਤਿਆ ਨੂੰ ਉਮੀਦ ਹੈ ਕਿ ਇਸ ਦੇ ਬਾਅਦ ਉਸ ਦੇ ਫ਼ਿਲਮੀ ਕੈਰਿਅਰ ''ਚ ਤੇਜ਼ੀ ਆਵੇਗੀ।
ਆਦਿਤਿਆ ਰਾਏ ਕਪੂਰ ਨੇ ਕਿਹਾ ਹੈ,''''ਇਹ ਸਹੀ ਹੈ ਕਿ ਆਸ਼ਿਕੀ 2 ਦੇ ਬਾਅਦ ਮੇਰੀ ਇਕ ਹੀ ਫ਼ਿਲਮ ਆਈ ਹੈ ਪਰ ਹੁਣ ''ਫਿਤੂਰ'' ਤੋਂ ਉਮੀਦਾਂ ਹਨ ਅਤੇ ਲੱਗਦਾ ਹੈ ਕਿ ਮੈਂ ਹੋਰ ਜ਼ਿਆਦਾ ਫ਼ਿਲਮਾਂ ਕਰਾਂਗਾ। ਹਾਲਾਂਕਿ ਕੁਝ ਵੀ ਕਹਿ ਪਾਉਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਬਹੁਤ ਕੁਝ ''ਫਿਤੂਰ'' ਦੀ ਸਫਲਤਾ ''ਤੇ ਹੀ ਨਿਰਭਰ ਕਰਦਾ ਹੈ।''''