ਸੋਨਾਕਸ਼ੀ ਨੇ ਕਈ ਸਾਲਾਂ ਬਾਅਦ ਕੀਤਾ ਲੋਕਲ ਟਰੇਨ ''ਚ ਸਫਰ

Thursday, Jul 30, 2015 - 04:31 PM (IST)

ਸੋਨਾਕਸ਼ੀ ਨੇ ਕਈ ਸਾਲਾਂ ਬਾਅਦ ਕੀਤਾ ਲੋਕਲ ਟਰੇਨ ''ਚ ਸਫਰ
ਮੁੰਬਈ- ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਅਗਾਮੀ ਫਿਲਮ ''ਅਕੀਰਾ'' ਲਈ ਕਈ ਸਾਲਾਂ ਬਾਅਦ ਲੋਕ ਟਰੇਨ ''ਚ ਸਫਰ ਕੀਤਾ ਹੈ। ਉਸ ਨੇ ਪਿਛਲੀ ਵਾਰ ਕਾਲਜ ਦੇ ਦਿਨਾਂ ''ਚ ਲੋਕਲ ਟਰੇਨ ''ਚ ਸਫਰ ਕੀਤਾ ਸੀ। ਸੋਨਾਕਸ਼ੀ ਨੇ ਟਵਿਟਰ ''ਤੇ ਲਿਖਿਆ ਕਿ ਉਸ ਨੇ ਪਿਛਲੀ ਵਾਰ ਲੋਕਲ ਟਰੇਨ ਦੀ ਸੈਰ ਕਾਲਜ ਦੇ ਦਿਨਾਂ ''ਚ ਕੀਤੀ ਸੀ। ਅੱਜ ਉਸ ਨੇ ਅਕੀਰਾ ਲਈ ਲੋਕਲ ਟਰੇਨ ਦਾ ਸਫਰ ਕੀਤਾ।
ਫਰਕ ਸਿਰਫ ਇੰਨਾ ਹੈ ਕਿ ਉਦੋਂ ਇਹ ਪੂਰੀ ਤਰ੍ਹਾਂ ਨਾਲ ਭਰੀ ਹੁੰਦੀ ਸੀ ਤੇ ਹੁਣ ਲਗਭਗ ਖਾਲੀ ਹੈ। ਏ. ਆਰ. ਮੁਰੂਗਦਾਸ ਨਿਰਦੇਸ਼ਿਤ ਰੋਮਾਂਚ ਭਰਪੂਰ ਫਿਲਮ ਅਕੀਰਾ ਫਾਕਸ ਸਟਾਰ ਸਟੂਡੀਓਜ਼ ਬਣਾ ਰਿਹਾ ਹੈ। ਇਹ ਤਾਮਿਲ ਫਿਲਮ ਮੌਨਾਗੁਰੂ ਦੀ ਹਿੰਦੀ ਰੀਮੇਕ ਹੈ। ਇਸ ''ਚ ਕੋਂਕਣਾ ਸੇਨ, ਅਨੁਰਾਗ ਕਸ਼ਯਪ ਤੇ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨ੍ਹਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

Related News